ਅਜੀਤ ਸਿੰਘ ਪੱਤੋ ਕਮਾਲ ਦਾ ਕਹਾਣੀਕਾਰ ਸੀ। ਪ੍ਰੀਤਲੜੀ , ਆਰਸੀ ਤੇ ਹੋਰ ਵੱਡੇ ਪੰਜਾਬੀ ਰਸਾਲਿਆਂ ਵਿੱਚ ਅਕਸਰ ਪ੍ਰਮੁੱਖਤਾ ਨਾਲ ਛਪਦਾ ਸੀ। ਜਲੰਧਰ ਦੂਰਦਰਸ਼ਨ ਨੇ ਵੀ ਕਈ ਸਾਲ ਪਹਿਲਾਂ ਉਨ੍ਹਾਂ ਦੀ ਇੱਕ ਕਹਾਣੀ”ਪੇਕਿਆਂ ਵਾਲੀ ਸਹੁਰਿਆਂ ਵਾਲੀ” ਤੇ ਟੈਲੀ ਫ਼ਿਲਮ ਬਣਾਈ ਸੀ। ਬੇਪ੍ਰਵਾਹੀ ਦਾ ਆਲਮ ਇਹ ਕਿ ਪ੍ਰੋ. ਪ੍ਰੀਤਮ ਸਿੰਘ ਵਾਲੇ ਵੱਡ ਆਕਾਰੀ ਪੰਜਾਬੀ ਲੇਖਕ ਕੋਸ਼ ਵਿੱਚ ਵੀ ਇੰਦਰਾਜ ਨਹੀਂ। ਭਲਾ ਹੋਵੇ ਬਰਨਾਲਾ ਵਾਸੀ ਬੂਟਾ ਸਿੰਘ ਚੌਹਾਨ ਤੇ ਡਾ. ਤੇਜਾ ਸਿੰਘ ਤਿਲਕ ਦਾ,ਜਿੰਨ੍ਹਾਂ ਨੇ ਅਜੀਤ ਸਿੰਘ ਪੱਤੋ ਦੀਆਂ ਸਾਰੀਆਂ ਕਹਾਣੀਆਂ ਇਕੱਠੀਆਂ ਕਰਕੇ “ਆੱਟਮ ਆਰਟ” ਪਟਿਆਲਾ ਵੱਲੋਂ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਛਾਪਿਆ ਹੈ। ਇਸ ਵੱਡ ਆਕਾਰੀ ਪੁਸਤਕ ਦੇ ਤਿੰਨ ਸੌ ਤੋਂ ਵੱਧ ਪੰਨੇ ਹਨ। ਕਿਤਾਬ ਨੂੰ ਨੇੜ ਭਵਿੱਖ ਚ ਪੱਤੋ ਹੀਰਾ ਸਿੰਘ(ਮੋਗਾ) ਵਿਖੇ ਲੋਕ ਅਰਪਨ ਕੀਤਾ ਜਾਵੇਗਾ। ਮੁਬਾਰਕ ਸੰਪਾਦਕਾਂ ਤੇ ਪ੍ਰਕਾਸ਼ਕ ਪ੍ਰੀਤੀ ਸ਼ੈਲੀ ਨੂੰ।
ਗੁਰਭਜਨ ਗਿੱਲ