ਅਜ ਪਿਆਰ ਦਿਲਾਂ ਵਿੱਚੋਂ ਉੱਡ ਗਿਆ ਹੈ।
ਹਰ ਪਾਸੇ ਇਕ ਹੀ ਬੀਜ ਨਫਰਤ ਦਾ।
ਆਪਸ ਵਿਚ ਇਤਫ਼ਾਕ ਨਾ ਹੋਣ ਕਰਕੇ।
ਇਕ ਦੂਜੇ ਦੇ ਲਹੂ ਦੇ ਪਿਆਸੇ ਹੋ ਗਏ।
ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਹੈ।
ਜਵਾਨ ਬੱਚੇ ਨਸ਼ੇ ਦੇ ਆਦੀ ਹੋ ਗਏ।
ਬੁਰਾ ਹਾਲ ਹੈ ਪੰਜਾਬ ਦਾ ।
ਮਾਂ ਪਿਓ ਕੀ ਕਰਣ ਕੋਈ ਬੱਚਾ ਆਖੇ ਨਹੀਂ ਲੱਗਦਾ।
ਮਾਂ ਪਿਓ ਮਜਬੂਰ ਹੋ ਚੁੱਕੇ ਹਨ।
ਭਰੂਣ ਹਤਿਆਂ ਬਹੁਤ ਹੋ ਰਹੀ ਹੈ।
ਧੀਆਂ ਨੂੰ ਕਤੱਲ ਕਰ ਦੇਂਦੇ ਹਨ
ਧੀਆਂ ਦੀ ਗਿਣਤੀ ਘੱਟ ਰਹੀ ਹੈ
ਗਰੀਬ ਦਾਨ ਦਹੇਜ਼ ਪਿੱਛੇ ਆਪ ਮਰ ਰਿਹਾ ਹੈ।
ਅਜ ਕੱਲ ਸਾਉਣ ਕੀ ਮਨਾਣਾ ਹੈ।
ਹੜ੍ਹ ਨੇ ਡੇਰਾ ਲਾਇਆ ਹੈ।
ਅਸੀਂ ਕਲਮਾਂ ਲਿੱਖ ਕੇ ਸਾਵਣ ਦੇ ਗੀਤ ਲਿਖਦੇ ਹਾਂ।
ਇਸ ਵਾਰ ਮੈਂ ਕੋਈ ਗੀਤ ਨਹੀਂ ਲਿਖਿਆ ਸਾਵਣ ਤੇ ਬਹੁਤ ਦੁਖ ਲਗਾ ਹੈ।
ਅਜ ਝੂਠ ਦਾ ਪਸਾਰਾ ਹੈ ਚਾਰੇ ਪਾਸੇ।
ਇਨਸਾਨ ਵੀ ਕੀ ਕਰੇ ਹਰ ਪਾਸੇ ਆਫਤ ਹੀ ਆਫਤ ਹੈ।
ਅਮੀਰ ਗਰੀਬ ਵਿਚ ਬਹੁਤ ਹੀ ਵਿਤਕਰੇ ਹਨ।
ਕੋਈ ਕਿਸੇ ਦਾ ਬੇਲੀ ਨਹੀਂ ਹੈ।
ਇਹ ਸਾਰਾ ਜਹਾਨ ਮਤਲੱਬੀ ਹੈ।
ਪੀਂਘਾਂ ਪਾਓ ਕਿਕੱਲੀ ਪਾਓ
ਆ ਸਾਵਣ ਮਨਾਂ ਲੌ।
ਪੰਜਾਬ ਵਿਚ ਹੜ੍ਹ ਨੇ ਕਮਰ ਤੋੜ ਦਿੱਤੀ ਹੈ।
ਅਜ ਪੰਜਾਬ ਦਾ ਬੁਰਾ ਹਾਲ ਹੈ।

ਸੁਰਜੀਤ ਸਾਰੰਗ