ਅਧਿਆਪਕ ਸੂਰਜ ਦਾ ਸਿਰਨਾਵਾਂ।
ਅਧਿਆਪਕ ਮੰਜ਼ਿਲ ਦੀਆਂ ਰਾਵ੍ਹਾਂ।
ਅਧਿਆਪਕ ਮਾਤਾ ਪਿਤਾ ਤੇ ਦੋਸਤ।
ਅਧਿਆਪਕ ਸਿਰ ’ਤੇ ਹੱਥ ਦੀ ਉਲਫਤ।
ਅਧਿਆਪਕ ਪੁਲ ਮਾਝੀ ਤੇ ਰਹਿਬਰ।
ਅਧਿਆਪਕ ਉਡਦੇ ਬੋਟਾ ਦੇ ਪਰ।
ਅਧਿਆਪਕ ਸੁੱਖ ਅਸੀਸਾਂ ਦੀ ਦਾਤ।
ਅਧਿਆਪਕ ਨੇਰ੍ਹੇ ਵਿਚ ਪ੍ਰਭਾਤ।
ਅਧਿਆਪਕ ਤੀਜੀ ਅੱਖ ਦੀ ਲੋਰੀ।
ਅਧਿਆਪਕ ਉਡਦੀ ਗੁੱਡੀ ਦੀ ਡੋਰੀ।
ਅਧਿਆਪਕ ਮੰਦਿਰ ਵਰਗੀ ਪੂਜਾ।
ਅਧਿਆਪਕ ਅੰਬਰ ਵਾਂਗੂ ਗੂੜ੍ਹਾ।
ਅਧਿਆਪਕ ਗੂੰਗੇ ਦੀ ਸ਼ਬਦਾਵਲੀ।
ਅਧਿਆਪਕ ਸ਼ਬਦਾਂ ਦੀ ਅਰਥਾਵਲੀ।
ਅਧਿਆਪਕ ਸੰਘਣੇ ਰੁੱਖ ਦੀ ਛਾਂ ਜਿਹਾ।
ਅਧਿਆਪਕ ਸੁਲਝੀ ਹੋਈ ਮਾਂ ਜਿਹਾ।
ਅਧਿਆਪਕ ਪਰਬਤ ਵਾਲੀ ਪੌੜੀ।
ਅਧਿਆਪਕ ਆਸ਼ਾ ਲੰਬੀ ਚੌੜੀ।
ਅਧਿਆਪਕ ਵਿਦਿਆ ਵਾਲਾ ਪਾਰਸ।
ਅਧਿਆਪਕ ਵਿਰਸੇ ਦਾ ਵੀ ਵਾਰਸ।
ਅਧਿਆਪਕ ਪਿਆਸੇ ਲਈ ਜਿਉਂ ਪਾਣੀ।
ਅਧਿਆਪਕ ਜੀਵਨ ਦੀ ਜ਼ਿੰਦਗਾਨੀ।
ਅਧਿਆਪਕ ਲੱਖਾਂ ਹੱਥਾਂ ਦਾ ਹੱਥ।
ਅਧਿਆਪਕ ਅੱਖਰ ਜਨਨੀ ਸਮਰੱਥ।
ਅਧਿਆਪਕ ਸੰਕਲਪ ਸ਼ਕਤੀ ਗੁਰੂ।
ਅਧਿਆਪਕ ਉਨਤੀ ਭਗਤੀ ਆਬਰੂ।
ਅਧਿਆਪਕ ‘ਬਾਲਮ’ ਗਮ ਵਿਚ ਹਾਸਾ।
ਅਧਿਆਪਕ ਜੰਨਤ ਵਰਗਾ ਵਾਸਾ।
ਬਲਵਿੰਦਰ ਬਾਲਮ ਗੁਰਦਾਸਪੁਰ।
ਓਂਕਾਰ ਨਗਰ ਗੁਰਦਾਸਪੁਰ ਪੰਜਾਬ 143521
ਮੋ. 98156-25409