ਕੋਟਕਪੂਰਾ, 10 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਨੁਸੂਚਿਤ ਜਾਤੀਆਂ/ਕਬੀਲਿਆਂ ’ਤੇ ਅੱਤਿਆਚਾਰ ਰੋਕਥਾਮ ਐਕਟ 1989 ਤਹਿਤ ਬਣੀ ਜ਼ਿਲ੍ਹਾ ਪੱਧਰੀ ਵਿਜੀਲੈਂਸ ਕਮੇਟੀ ਦੀ ਮੀਟਿੰਗ ਡਾ. ਵਰੁਣ ਕੁਮਾਰ ਪੀ.ਸੀ.ਐੱਸ., ਉਪ-ਮੰਡਲ ਮੈਜਿਸਟਰੇਟ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪੱਧਰ ਤੇ ਗਠਨ ਕਮੇਟੀ ਦੇ ਸਰਕਾਰੀ/ਗੈਰ-ਸਰਕਾਰੀ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਜ਼ਿਲ੍ਹੇ ਅੰਦਰ ਦਰਜ ਐਸ.ਸੀ/ਐਸ.ਟੀ. ਦੇ 8 ਮੁਕੱਦਮੇ ਜਿਨ੍ਹਾਂ ਵਿੱਚੋਂ 5 ਜ਼ੇਰੇ ਤਫਤੀਸ਼ ਅਤੇ 03 ਮੁਕੱਦਮੇ ਜ਼ੇਰ ਸ਼ਮਾਇਤ ਦਾ ਏਜੰਡਾ ਪੁਲਿਸ ਵੱਲੋਂ ਪੇਸ਼ ਕੀਤਾ ਗਿਆ। ਸਮੀਖਿਆ ਦੌਰਾਨ ਐਸ.ਡੀ.ਐਮ ਡਾ. ਵਰੁਣ ਕੁਮਾਰ ਨੇ ਆਦੇਸ਼ ਦਿੱਤੇ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਅਨੁਸੂਚਿਤ ਜਾਤੀ ਪਰਿਵਾਰ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਸਮੂਹ ਕੇਸਾਂ ਦੀ ਮੁਕੰਮਲ ਪੈਰਵਾਈਂ ਕਰਨ ਉਪਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਇਆ ਕਰੇ। ਇਸ ਮੌਕੇ ਗੁਰਮੀਤ ਸਿੰਘ ਬਰਾੜ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਫਰੀਦਕੋਟ, ਸਮਸ਼ੇਰ ਸਿੰਘ ਡੀ.ਐੱਸ.ਪੀ., ਨੁਮਾਇੰਦਾ ਸੀਨੀਅਰ ਪੁਲਿਸ ਕਪਤਾਨ ਫਰੀਦਕੋਟ, ਐਸ.ਐਸ.ਗਿੱਲ, ਉਪ ਜ਼ਿਲ੍ਹਾ ਅਟਾਰਨੀ ਅਫ਼ਸਰ ਤੋਂ ਇਲਾਵਾ ਕਮੇਟੀ ਮੈਂਬਰ ਬੇਅੰਤ ਸਿੰਘ ਸਿੱਧੂ, ਕੰਵਲਜੀਤ ਸਿੰਘ ਐਮ.ਸੀ., ਐਮ.ਪੀ., ਫਰੀਦਕੋਟ ਨੁਮਾਇੰਦਾ ਤਾਜਦੀਪ ਸਿੰਘ, ਜਸਵਿੰਦਰ ਸਿੰਘ ਢੀਮਾਂਵਾਲੀ, ਪ੍ਰਵੀਨ ਕਾਲਾ, ਸਮਾਜਸੇਵੀ ਮੀਟਿੰਗ ਵਿੱਚ ਹਾਜ਼ਰ ਸਨ।