ਲੁਧਿਆਣਾਃ 15 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਕੈਲੇਫੋਰਨੀਆ(ਅਮਰੀਕਾ) ਵੱਸਦੀ ਪ੍ਰਪੱਕ ਪੰਜਾਬੀ ਸ਼ਾਇਰਾ ਸੁਰਜੀਤ ਸਖੀ ਵੱਲੋਂ ਲਿਖੀ ਰੇਖਾ ਚਿਤਰਾਂ ਤੇ ਆਲੋਚਨਾ ਦੀ ਪਲੇਠੀ ਵਾਰਤਕ ਪੁਸਤਕ *ਗੱਲ ਤਾਂ ਚਲਦੀ ਰਹੇ …” ਦੀ ਪਹਿਲੀ ਕਾਪੀ ਚੇਤਨਾ ਪ੍ਰਕਾਸ਼ਨ ਲੁੰਧਿਆਣਾ ਦੇ ਮਾਲਕ ਤੇ ਪੰਜਾਬੀ ਸ਼ਾਇਰ ਸਤੀਸ਼ ਗੁਲਾਟੀ ਨੇ ਗੁਰਭਜਨ ਗਿੱਲ ਨੂੰ ਭੇਂਟ ਕੀਤੀ।
ਸਤੀਸ਼ ਗੁਲਾਟੀ ਨੇ ਪੁਸਤਕ ਬਾਰੇ ਦੱਸਦਿਆਂ ਕਿਹਾ ਕਿ ਇਸ ਵਿੱਚ 12 ਲੇਖਕਾਂ /ਸ਼ਾਇਰਾਂ ਦੇ ਰੇਖਾ ਚਿਤਰ ਹਨ ਜਿੰਨ੍ਹਾਂ ਵਿੱਚ ਸਰਵ ਸ਼੍ਰੀ ਡਾ. ਸੁਰਜੀਤ ਪਾਤਰ, ਗੁਰਭਜਨ ਗਿੱਲ, ਸ਼ਾਇਰ ਜਸਵਿੰਦਰ, ਵਿਜੇ ਵਿਵੇਕ ,ਗੁਰਤੇਜ ਕੁਹਾਰਵਾਲਾ, ਸੁਖਵਿੰਦਰ ਅੰਮ੍ਰਿਤ ਸੁਖਵਿੰਦਰ ਕੰਬੋਜ, ਕੁਲਵਿੰਦਰ, ਸੁਰਿੰਦਰ ਸੀਰਤ ਹਰਜਿੰਦਰ ਕੰਗ, ਸੁਰਿੰਦਰ ਸੋਹਲ ਤੇ ਚਰਨਜੀਤ ਸਿੰਘ ਪੰਨੂ ਦੇ ਰੇਖਾ ਚਿੱਤਰ ਸ਼ਾਮਿਲ ਹਨ।
ਸ਼੍ਰੀ ਗੁਲਾਟੀ ਨੇ ਦੱਸਿਆ ਕਿ ਇਸ ਪੁਸਤਕ ਦੀ ਪਾਠਕਾਂ ਨੂੰ ਬਹੁਤ ਦੇਰ ਤੋਂ ਇੰਤਜ਼ਾਰ ਸੀ। ਹੁਣ ਇਸ ਨੂੰ ਪੜ੍ਹ ਕੇ ਸੁਰਜੀਤ ਸਖੀ ਬਾਰੇ ਤੇ ਇਹਨਾਂ ਲੇਖਕਾਂ ਬਾਰੇ ਹੋਰ ਵਿਸ਼ਾਲ ਜਾਣਕਾਰੀ ਮਿਲ ਸਕੇਗੀ।
ਇਸ ਮੌਕੇ ਪੁਸਤਕ ਦਾ ਸੁਆਗਤ ਕਰਦਿਆਂ ਕਿਹਾ ਕਿ ਕੋਈ ਵੀ ਸ਼ਾਇਰ ਜਦ ਵਾਰਤਕ ਲਿਖਦਾ ਹੈ ਤਾਂ ਉਸ ਦੀ ਭਾਸ਼ਾ ਵੱਧ ਰਸਵੰਤੀ ਹੁੰਦੀ ਹੈ। ਪ੍ਰੋ. ਪੂਰਨ ਸਿੰਘ, ਡਾ. ਜਸਵੰਤ ਸਿੰਘ ਨੇਕੀ, ਡਾ. ਹਰਿਭਜਨ ਸਿੰਘ ਤੇ ਡਾ. ਸੁਰਜੀਤ ਪਾਤਰ ਸਰਵੋਤਮ ਮਿਸਾਲਾਂ ਹਨ। ਹੁੰਵ ਸੁਰਜੀਤ ਸਖੀ ਨੇ ਅਮਰੀਕਾ ਬੈਠਿਆਂ ਇਹ ਮਹੱਤਵਪੂਰਨ ਕਿਤਾਬ ਲਿਖ ਕੇ ਪੰਜਾਬੀ ਪਾਠਕਾਂ ਤੇ ਵਿਚਾਹ ਅਧੀਨ ਲੇਖਕਾਂ ਸਿਰ ਅਹਿਸਾਨ ਕੀਤਾ ਹੈ। ਉਨ੍ਹਾ ਦੱਸਿਆ ਕਿ ਸੁਰਜੀਤ ਸਖੀ ਦੀਆਂ ਕਾਵਿ ਪੁਸਤਕਾਂ ਮੈਂ ਸਿਕੰਦਰ ਨਹੀਂ, ਅੰਗੂਠੇ ਦਾ ਨਿਸ਼ਾਨ, ਕਿਰਨਾਂ, ਤੇ ਧੁੰਦ ਪੰਜਾਬੀ ਵਿੱਚ ਅਤੇ ਇੱਕ ਕਿਤਾਬ “ਯੇਹ ਉਨ ਦਿਨੋਂ ਕੀ ਬਾਤ ਹੈ” ਹਿੰਦੀ ਵਿੱਚ ਛਪ ਚੁਕਾਆਂ ਹਨ। ਉਨ੍ਹਾਂ ਸੁਰਜੀਤ ਸਖੀ ਨੂੰ ਇਸ ਮਹੱਤਵਪੂਰਨ ਰਚਨਾ ਲਈ ਮੁਬਾਰਕ ਦਿੱਤੀ।
ਇਸ ਮੌਕੇ ਬੋਲਦਿਆਂ ਰੋਜ਼ਾਨਾ “ਜੁਝਾਰ ਟਾਈਮਜ਼” ਲੁਧਿਆਣਾ ਦੇ ਮੁੱਖ ਸੰਪਾਦਕ ਬਲਵਿੰਦਰ ਸਿੰਘ ਬੋਪਾਰਾਏ ਨੇ ਮੁਬਾਰਕ ਦਿੰਦਿਆਂ ਪੇਸ਼ਕਸ਼ ਕੀਤੀ ਕਿ ਜੇਕਰ ਲੇਖਕ ਅਤੇ ਪ੍ਰਕਾਸ਼ਕ ਸਹਿਮਤੀ ਦੇਣ ਤਾਂ ਇਸ ਪੁਸਤਕ ਦਾ ਲੜੀਵਾਰ ਪ੍ਰਕਾਸ਼ਨ ਉਹ ਆਪਣੇ ਅਖ਼ਬਾਰ ਵਿੱਚ ਕਰਨ ਨੂੰ ਤਿਆਰ ਹਨ।