ਸੁਣੋ ਪ੍ਰਭੂ ਮੇਰੀ ਅਰਦਾਸ।
ਅਰਜ਼ ਕਰਾਂ ਮੈਂ ਖ਼ਾਸਮ-ਖ਼ਾਸ।
ਨੇਕ ਚੰਗਾ ਇਨਸਾਨ ਬਣਾਂ ਮੈਂ
ਪੂਰੀ ਕਰਨਾ ਮੇਰੀ ਆਸ।
ਰਹਿਣ ਬਲਾਵਾਂ ਦੂਰ ਹਮੇਸ਼ਾ
ਖ਼ੁਸ਼ੀ-ਖੇੜੇ ਦਾ ਹੋਵੇ ਵਾਸ।
ਕਦੇ ਕਿਸੇ ਨੂੰ ਤੋਟ ਨਾ ਆਵੇ
ਸਭ ਦੇ ਕਾਰਜ ਹੋਵਣ ਰਾਸ।
ਜ਼ਿੰਦਗੀ ਦੇ ਵਿੱਚ ਚਾਨਣ ਆਵੇ
ਅੰਧਕਾਰ ਦਾ ਹੋਵੇ ਨਾਸ।
ਕਰਜ਼ੇ ਦੇ ਵਿੱਚ ਡੁੱਬੇ ਨਾ ਕੋਈ
ਨਾ ਖਾਵੇ ਕੋਈ ਸਲਫ਼ਾਸ।
ਪੜ੍ਹ-ਲਿਖ ਉੱਚੀ ਮੰਜ਼ਿਲ ਪਾਵਾਂ
ਪੂਰਾ ਹੈ ਮੈਨੂੰ ਵਿਸ਼ਵਾਸ।
ਅਭਿਮਾਨੀ ਨਾ ਕਦੇ ਬਣਾਉਣਾ
ਨਾ ਹੀ ਬਣਾਂ ਕਿਸੇ ਦਾ ਦਾਸ।
ਨਿਮਰ ਹੋਵਾਂ, ਹਮਦਰਦੀ ਰੱਖਾਂ
ਬਖ਼ਸ਼ੋ ਮੈਨੂੰ ਇਹ ਗੁਣਤਾਸ।
ਵਾਹਿਗੁਰੂ ਜੀ! ਕਦੇ ਨਾ ਡੋਲਾਂ
ਹਰ ਥਾਂ ਤੇ ਦੇਣਾ ਧਰਵਾਸ।
***

~ ਪ੍ਰੋ. ਨਵ ਸੰਗੀਤ ਸਿੰਘ
navsangeetsingh6957@gmail.com
9417692015.