ਕੋਟਕਪੂਰਾ, 25 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਬਠਿੰਡਾ ਰੋਡ ’ਤੇ ਸਥਿੱਤ ਪੁੱਡਾ ਤੋਂ ਮਾਨਤਾ ਪ੍ਰਾਪਤ ਕਲੋਨੀ ਅਰਵਿੰਦ ਨਗਰ ਰੈਜੀਡੈਂਸ਼ਲ ਵੈਲਫੇਅਰ ਸੋਸਾਇਟੀ’ ਦੇ ਤੀਜੇ ਜਨਰਲ ਇਜਲਾਸ ਵਿੱਚ ਸੁਸਾਇਟੀ ਦੇ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦੀ ਪ੍ਰਗਤੀ ਰਿਪੋਰਟ ਅਤੇ ਵਿੱਤ ਸਕੱਤਰ ਕੈਪਟਨ ਬੀ.ਐਸ. ਬਰਾੜ ਨੇ ਵਿੱਤੀ ਲੇਖੇ ਜੋਖੇ ਦੀ ਰਿਪੋਰਟ ਪੇਸ਼ ਕੀਤੀ। ਪ੍ਰਧਾਨ ਨੰਦ ਕਿਸ਼ੋਰ ਗਰਗ ਨੇ ਆਪਣੀ ਕਾਰਜਕਾਰਨੀ ਕਮੇਟੀ ਦਾ ਅਸਤੀਫਾ ਪੇਸ਼ ਕੀਤਾ। ਸਾਰੇ ਮੈਂਬਰਾਂ ਨੇ ਹੱਥ ਖੜੇ ਕਰਕੇ ਇਸ ਅਸਤੀਫੇ ਨੂੰ ਪ੍ਰਵਾਨ ਕੀਤਾ ਗਿਆ ਅਤੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਵਾਉਣ ਲਈ ਸੀਨੀਅਰ ਸਾਥੀ ਪ੍ਰਕਾਸ਼ ਸਿੰਘ ਕਲਸੀ ਨੂੰ ਅਧਿਕਾਰਿਤ ਕੀਤਾ ਗਿਆ। ਉਹਨਾਂ ਨੇ ਪ੍ਰਧਾਨ ਵਜੋਂ ਅਗਲੇ ਪੰਜ ਸਾਲਾਂ ਵਾਸਤੇ ਸੇਵਾ ਕਰਨ ਲਈ ਨਾਵਾਂ ਦੀ ਮੰਗ ਕੀਤੀ ਗਈ ਪਰ ਨੰਦ ਕਿਸ਼ੋਰ ਗਰਗ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਏ ਗਏ। ਇਸ ਉਪਰੰਤ ਨੰਦ ਕਿਸ਼ੋਰ ਗਰਗ ਪ੍ਰਧਾਨ ਨੇ ਆਪਣੇ ਸੀਨੀਅਰ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਨਵੇਂ ਅਹੁਦੇਦਾਰਾਂ ਦੀ ਲਿਸਟ ਹਾਜ਼ਰੀਨ ਸਾਹਮਣੇ ਪੇਸ਼ ਕੀਤੀ, ਜਿਸ ਅਨੁਸਾਰ ਚਰਨਜੀਤ ਸਿੰਘ ਤੇ ਹਰਪਾਲ ਸਿੰਘ ਸਰਪੰਚ ਨੂੰ ਸਰਪ੍ਰਸਤ, ਵਿਜੇ ਭਾਰਦਵਾਜ ਸਲਾਹਕਾਰ, ਨੰਦ ਕਿਸ਼ੋਰ ਗਰਗ ਪ੍ਰਧਾਨ, ਸਰਬਜੀਤ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਕੁਲਜੀਤ ਕੁਮਾਰ ਸਹਿਗਲ ਮੀਤ ਪ੍ਰਧਾਨ, ਪ੍ਰੇਮ ਚਾਵਲਾ ਜਨਰਲ ਸਕੱਤਰ, ਕੈਪਟਨ ਬੀ.ਐਸ. ਬਰਾੜ ਵਿੱਤ ਸਕੱਤਰ, ਪ੍ਰਕਾਸ਼ ਸਿੰਘ ਕਲਸੀ ਜਥੇਬੰਦਕ ਸਕੱਤਰ, ਮਨਦੀਪ ਸਿੰਘ ਪੁਰਬਾ ਪ੍ਰੈੱਸ ਸਕੱਤਰ, ਮਨਜਿੰਦਰ ਸਿੰਘ ਪੱਪੂ ਸੰਯੁਕਤ ਸਕੱਤਰ, ਐਡਵੋਕੇਟ ਰਜਨੀਸ਼ ਗੋਇਲ ਕਾਨੂੰਨੀ ਸਲਾਹਕਾਰ, ਗੁਰਲਾਲ ਸਿੰਘ ਮੱਤਾ, ਡਾ. ਹਰੀ ਓਮ ਸ਼ਰਮਾ, ਨਾਜਰ ਸਿੰਘ ਸਿੱਧੂ, ਬਲਦੇਵ ਸਿੰਘ ਅਤੇ ਸੁਮੀਤ ਸ਼ਰਮਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣੇ ਗਏ। ਪ੍ਰਧਾਨ ਨੰਦ ਕਿਸ਼ੋਰ ਗਰਗ ਨੇ ਦੱਸਿਆ ਕਿ ਪਿਛਲੀਆਂ ਪਰੰਪਰਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਵਾਂ ਸਾਲ 2025 ਨੂੰ ਜੀ ਆਇਆਂ ਕਹਿਣ ਲਈ ਕੀਤੇ ਜਾਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਤਿਆਰ ਕਰਨ ਵਾਸਤੇ ਅਤੇ ਅਰਵਿੰਦ ਨਗਰ ਕਲੋਨੀ ਦੀ ਹੋਰ ਬੇਹਤਰੀ ਲਈ ਮੈਂਬਰਾਂ ਵੱਲੋਂ ਦਿੱਤੇ ਗਏ ਵੱਖ-ਵੱਖ ਸੁਝਾਵਾਂ ਦੀ ਪਾਲਣਾ ਕਰਨ ਲਈ ਨਵੇਂ ਚੁਣੇ ਗਏ ਅਹੁਦੇਦਾਰਾਂ ਦੀ ਮੀਟਿੰਗ 30 ਨਵੰਬਰ ਨੂੰ ਸ਼ਾਮ 4:00 ਵਜੇ ਅਰਵਿੰਦ ਨਗਰ ਕਲੋਨੀ ਵਿੱਚ ਰੱਖ ਲਈ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਨੇਕ ਸਿੰਘ ਮਹਿਲ, ਅਲਬੇਲ ਸਿੰਘ, ਮੁਕੇਸ਼ਦੀਪ ਸ਼ਰਮਾ, ਵਿਸ਼ਵਜੀਤ, ਐਸ.ਪੀ. ਸਿੰਘ, ਬਿੰਦਰ ਸਿੰਘ, ਸੰਤੋਖ ਸਿੰਘ, ਸਵਰਨ ਕੰਵਲ ਮਾਨ, ਕਰੋੜੀ ਲਾਲ ਮਿੱਤਲ, ਸੰਦੀਪ ਕੁਮਾਰ, ਮਾਸਟਰ ਰਾਮ ਸਿੰਘ ਬਰਾੜ, ਮਨਦੀਪ ਸਿੰਘ ਸਰਾਂ, ਸੁਰਿੰਦਰ ਪਾਲ ਕਕੜੀਆ, ਪ੍ਰੇਮ ਕੁਮਾਰ ਤਹਿਸੀਲਦਾਰ, ਜਗਜੀਤ ਸਿੰਘ, ਗੁਰਵਿੰਦਰ ਸਿੰਘ ਚਾਨਾ, ਵਿਸ਼ਾਲ ਮਿੱਤਲ, ਜਸਵਿੰਦਰ ਸਿੰਘ ਕੰਪਿਊਟਰ ਅਧਿਆਪਕ, ਮਨਪ੍ਰੀਤ ਸਿੰਘ ਚਾਨਾ, ਮਨਜੀਤ ਕੁਮਾਰ ਲੈਕਚਰਾਰ, ਜਗਤਾਰ ਕੁਮਾਰ ਸ਼ਰਮਾ, ਪਿਸ਼ੌਰ ਸਿੰਘ ਤੇ ਜਸਵੰਤ ਸਿੰਘ ਆਦਿ ਸ਼ਾਮਲ ਸਨ।
Leave a Comment
Your email address will not be published. Required fields are marked with *