ਵੱਖ ਵੱਖ ਜਿਲਿਆਂ ਦੇ ਪ੍ਰਧਾਨਾਂ ਦੀ ਕੀਤੀ ਚੋਣ, ਸੰਸਥਾ ਵੱਲੋਂ 101 ਬੂਟਾ ਲਾਉਣ ਦਾ ਮਿਥਿਆ ਟੀਚਾ
ਕੋਟਕਪੂਰਾ, 21 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਐਂਡ ਐਂਟੀ ਕ੍ਰਾਈਮ ਪੰਜਾਬ ਦੀ ਡਾ. ਸਤਿੰਦਰ ਪਾਲ ਸਿੰਘ ਪੰਜਾਬ ਪ੍ਰਧਾਨ ਦੀ ਰਹਿਨੁਮਾਈ ਹੇਠ ਹੋਈ ਮੀਟਿੰਗ ਵਿੱਚ ਵੱਖ-ਵੱਖ ਜਿਲਿਆਂ ਤੋਂ ਜਿਲਾ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਜ਼ਿਲਿਆਂ ਦੇ ਪ੍ਰਧਾਨਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਡਾ. ਸਤਿੰਦਰ ਪਾਲ ਸਿੰਘ ਨੇ ਆਏ ਹੋਏ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਿੱਚ ਨਵੀਆਂ ਇਕਾਈਆਂ ਦਾ ਗਠਨ ਕੀਤਾ ਜਾਵੇਗਾ ਅਤੇ ਜੋ ਜਿਲਾ ਪ੍ਰਧਾਨਾਂ ਨੂੰ ਅੱਜ ਜਿੰਮੇਵਾਰੀ ਸੌਂਪੀ ਗਈ ਹੈ, ਉਹ ਆਪਣੇ ਆਪਣੇ ਜ਼ਿਲ੍ਹੇ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਾਡੀ ਸੰਸਥਾ ਦੁਆਰਾ 101 ਰੁੱਖ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਪੰਜਾਬ ਪ੍ਰਧਾਨ ਡਾ. ਸਤਿੰਦਰ ਪਾਲ ਸਿੰਘ ਦੀ ਰਹਿਮਾਨੀ ਹੇਠ ਵੱਖ ਵੱਖ ਜ਼ਿਲਿਆਂ ਦੇ ਪ੍ਰਧਾਨਾਂ ਦੀ ਚੌਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿਚ ਸਵਰਨ ਸਿੰਘ ਵਿਰਦੀ ਕੋਟਕਪੂਰਾ ਨੂੰ ਪ੍ਰਧਾਨ, ਪੱਤਰਕਾਰ ਲਖਵਿੰਦਰ ਬਰਾੜ ਜਿਲਾ ਸ਼੍ਰੀ ਮੁਕਤਸਰ ਸਾਹਿਬ ਅਤੇ ਪੱਤਰਕਾਰ ਅੰਗਰੇਜ਼ ਸਿੰਘ ਬਰਾੜ ਨੂੰ ਜਿਲਾ ਪ੍ਰਧਾਨ ਫਰੀਦਕੋਟ, ਕਮਰਜੀਤ ਸਿੰਘ ਸੰਧੂ ਜ਼ਿਲਾ ਪ੍ਰਧਾਨ ਫਿਰੋਜਪੁਰ, ਧਨਵੰਤ ਸਿੰਘ ਧਾਲੀਵਾਲ ਕਾਉਣੀ ਨੂੰ ਸਰਕਲ ਸਾਦਿਕ, ਕਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਸੁਖਵਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਬਠਿੰਡਾ, ਰਾਣਾ ਵੇਰਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ, ਜਸਵਿੰਦਰ ਸਿੰਘ ਸੇਖੋਂ ਐਕਸ਼ਨ ਕਮੇਟੀ ਮੈਂਬਰ ਪੰਜਾਬ, ਗੋਬਿੰਦ ਸਿੰਘ ਚੰਨੂੰ ਮੈਂਬਰ, ਪਵਿੱਤਰ ਬਰਾੜ ਮੈਂਬਰ, ਹਰਗੋਪਾਲ ਸਿੰਘ ਬਰਾੜ ਮੈਂਬਰ, ਗੁਰਪ੍ਰੀਤ ਸਿੰਘ ਪੱਕਾ ਮੈਂਬਰ, ਹੀਰਾ ਸਿੰਘ ਮੈਂਬਰ, ਜਗਤਾਰ ਵਿਰਕ ਹਰੀ ਕੇ ਕਲਾ ਮੈਂਬਰ, ਪੱਤਰਕਾਰ ਜਸਵਿੰਦਰ ਸਿੰਘ ਬਰਾੜ ਸਾਧਾਂ ਵਾਲਾ ਜਰਨਲ ਸਕੱਤਰ ਫਰੀਦਕੋਟ, ਸ਼ਰਨਪ੍ਰੀਤ ਸਿੰਘ ਮੈਂਬਰ ਫਿਰੋਜ਼ਪੁਰ, ਜਸਵਿੰਦਰ ਕੌਰ ਐਕਸ਼ਨ ਕਮੇਟੀ ਮੈਂਬਰ ਪੰਜਾਬ, ਨਗਿੰਦਰ ਸਿੰਘ ਐਕਸ਼ਨ ਕਮੇਟੀ ਮੈਂਬਰ ਪੰਜਾਬ, ਸਤਵੀਰ ਸਿੰਘ ਬਰਾੜ ਜਨਰਲ ਸੈਕਟਰੀ ਫਿਰੋਜ਼ਪੁਰ, ਸੁਖਚੈਨ ਸਿੰਘ ਮੈਂਬਰ, ਅਜੈ ਮਨਚੰਦਾ ਮੈਂਬਰ, ਸੁਖਮੰਦਰ ਸਿੰਘ ਮੈਂਬਰ, ਪਾਇਲ ਨੂੰ ਐਕਸ਼ਨ ਕਮੇਟੀ ਮੈਂਬਰ ਚੁਣਿਆ ਗਿਆ।