ਸੰਗਰੂਰ 20 ਸਤੰਬਰ (ਡਾ. ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਦੇ ਸੂਖਮ ਸ਼ਾਇਰ ਅੰਮ੍ਰਿਤ ਅਜੀਜ਼ ਦੀ ਚੌਥੀ ਪੁਸਤਕ ਹਿਜ਼ਰ ਤੋਂ ਵਸਲ ਤੱਕ ਪੰਜਾਬੀ ਸਾਹਿਤ ਸਭ ਦੀ ਸੰਗਰੂਰ ਦੀ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਅਰਪਣ ਕੀਤੀ ਗਈ। ਲੋਕ ਅਰਪਣ ਕਰਨ ਦੀ ਰਸਮ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਪਵਨ ਹਰਚੰਦਪੁਰੀ, ਪ੍ਰਿੰ. ਸੁਖਜੀਤ ਕੌਰ ਸੋਹੀ, ਡਾ. ਭਗਵੰਤ ਸਿੰਘ, ਅਨੋਖ ਸਿੰਘ ਕਹਾਣੀਕਾਰ, ਡਾ. ਰਾਕੇਸ਼ ਸ਼ਰਮਾ, ਗੁਰਨਾਮ ਸਿੰਘ ਖੋਜੀ, ਡਾ. ਅਮਰ ਗਰਗ ਕਲਮਦਾਨ, ਨਿਹਾਲ ਸਿੰਘ ਮਾਨ, ਸੁਖਦੇਵ ਸਿੰਘ ਔਲਖ, ਡਾ. ਨਰਵਿੰਦਰ ਕੌਸ਼ਲ, ਸੁਰਿੰਦਰ ਸ਼ਰਮਾ ਨਾਗਰਾ, ਗੁਲਾਜਰ ਸਿੰਘ ਸ਼ੌਂਕੀ, ਨਾਹਰ ਸਿੰਘ ਮੁਬਾਰਕਪੁਰੀ, ਪਰਸਨ ਸਿੰਘ ਬੀਲ੍ਹਾ, ਜੰਗ ਸਿੰਘ ਫੱਟੜ, ਕੁਲਵੰਤ ਕਸਕ ਆਦਿ ਅਨੇਕਾਂ ਸਾਹਿਤਕਾਰਾਂ ਦੀ ਮੌਜੂਦਗੀ ਵਿੱਚ ਕੀਤੀ। ਏ.ਪੀ. ਸਿੰਘ ਨੇ ਕਵਿਤਾ ਗਾਇਨ ਕੀਤਾ। ਡਾ. ਸਵਰਾਜ ਸਿੰਘ ਨੇ ਇਸ ਪੁਸਤਕ ਨੂੰ ਪੰਜਾਬੀ ਸਾਹਿਤ ਦੇ ਵਿੱਚ ਸੁਹਜਾਤਮਕ ਵਾਧਾ ਕਰਾਰ ਦਿੱਤਾ। ਅਨੇਕਾਂ ਸਾਹਿਤਕਾਰਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
Leave a Comment
Your email address will not be published. Required fields are marked with *