ਫਰੀਦਕੋਟ, 12 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਅਕਾਦਮਿਕ ਸਾਲ 2024-25 ਦੌਰਾਨ ਕੇਂਦਰੀ ਪੂਲ ਤੋਂ ਵੱਖ ਵੱਖ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ ਦੀਆਂ ਚਾਰ ਸੀਟਾਂ ਸਾਰੇ ਰਾਜਾਂ ਦੇ ਅੱਤਵਾਦ ਪ੍ਰਭਾਵਿਤ ਆਮ ਨਾਗਰਿਕਾਂ ਦੀ ਸ੍ਰੇਣੀ ਦੇ ਉਮੀਦਵਾਰਾਂ ਲਈ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਸੀਟਾਂ ਜਿੰਨਾਂ ਮੈਡੀਕਲ ਕਾਲਜਾਂ/ਸੰਸਥਾਵਾਂ ਵਿੱਚ ਨਿਰਧਾਰਿਤ ਕੀਤੀਆਂ ਹਨ, ਉਨ੍ਹਾਂ ਵਿੱਚ ਗਯਾ (ਬਿਹਾਰ) ਦੇ ਏਐਨ ਮਗਧ ਮੈਡੀਕਲ ਕਾਲਜ ਵਿੱਚ ਇੱਕ, ਮੁੰਬਈ (ਮਹਾਂਰਾਸ਼ਟਰਾਂ) ਦੇ ਗ੍ਰਾਂਟ ਮੈਡੀਕਲ ਕਾਲਜ ਵਿੱਚ ਇੱਕ ਅਤੇ ਰਾਏਪੁਰ (ਛੱਤੀਸਗੜ੍ਹ) ਦੇ ਜੇ.ਐਨ. ਐਮ ਮੈਡੀਕਲ ਕਾਲਜ ਵਿੱਚ ਦੋ ਸੀਟਾਂ ਰਾਖਵੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਬੱਚੇ ਜੋ ਐਮ.ਬੀ.ਬੀ.ਐਸ ਲਈ ਲੋੜੀਦੀਆਂ ਯੋਗਤਾਵਾਂ ਰੱਖਦੇ ਹਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਉਮੀਦਵਾਰ ਨੇ 12ਵੀਂ ਕਲਾਸ ਮੈਡਕੀਲ ਦੇ ਵਿਸ਼ਿਆਂ ਵਿੱਚ ਜਰਨਲ ਸ੍ਰੇਣੀ ਦੇ 50 ਪ੍ਰਤੀਸ਼ਤ ਅਤੇ ਐਸ.ਸੀ.,ਐਸ.ਟੀ, ਓ.ਬੀ.ਸੀ ਲਈ 40 ਪ੍ਰਤੀਸ਼ਤ ਨਾਲ ਪਾਸ ਕੀਤੀ ਹੋਵੇ। ਉਮੀਦਵਾਰ ਦੇ ਨੀਟ ਦੇ ਪੇਪਰ ਵਿੱਚ ਜਰਨਲ ਸ੍ਰੇਣੀ ਲਈ 50 ਪ੍ਰਤੀਸ਼ਤ ਅਤੇ ਐਸ.ਸੀ,ਐਸ.ਟੀ ਅਤੇ ਓ.ਬੀ.ਸੀ ਲਈ 40 ਪ੍ਰਤੀਸ਼ਤ ਨੰਬਰ ਹੋਣ। ਉਨ੍ਹਾਂ ਕਿਹਾ ਕਿ ਇਸ ਵਿੱਚ ਇਸ ਲਈ ਯੋਗ ਉਮੀਦਵਾਰ 17 ਸਤੰਬਰ ਤੋਂ ਪਹਿਲਾ ਆਪਣੀ ਅਰਜੀ ਰਾਜੀਵ ਕੁਮਾਰ, ਅੰਡਰ ਸੈਕਟਰੀ (ਸੀ.ਟੀ-2), ਕਮਰਾ ਨੰਬਰ 81, ਸੀ.ਟੀ.ਸੀ.ਆਰ ਡਵੀਜਨ, ਨਾਰਥ ਬਲਾਕ, ਨਵੀਂ ਦਿੱਲੀ ਤੇ ਭੇਜ ਸਕਦੇ ਹਨ। ਇਸ ਤੋਂ ਇਲਾਵਾ ਐਪਲੀਕੇਸ਼ਨ ਸਮੇਤ ਡਾਕੂਮੈਂਟ ਸਕੈਨ ਕਰਕੇ Rajeev.kumar670nic.in ’ਤੇ ਮੇਲ ਕੀਤੇ ਜਾ ਸਕਦੇ ਹਨ।