

ਬਠਿੰਡਾ , 18 ਸਤੰਬਰ (ਵਰਲਡ ਪੰਜਾਬੀ ਟਾਈਮਜ਼)
“ਦਾ ਆਕਸਫੋਰਡ ਸਕੂਲ ਆਫ਼ੳਮਪ; ਐਜ਼ੂਕੇਸ਼ਨ, ਭਗਤਾ ਭਾਈ ਕਾ”ਇੱਕ ਅਜਿਹੀ ਵਿੱਦਿਅਕ ਸੰਸਥਾ ਹੈ,ਜਿਸ ਦੇ ਵਿਦਿਆਰਥੀ ਦੇ ਹਰ ਖੇਤਰ ਵਿੱਚ ਪ੍ਰਾਪਤੀਆਂ ਕਰਕੇ ਆਪਣੀ ਸਸਥਾ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਸਸਥਾ ਦੇ ਲੱਗਭੱਗ ਪੰਦਰਾਂ ਵਿਦਿਆਰਥੀਆਂ ਨੇ “ਦ ਇੰਸਟੀਚਿਊਟ ਆਫ਼ ਇੰਜੀਨੀਅਰ (ਇੰਡੀਆ), ਬਠਿੰਡਾ ਲੋਕਲ ਸੈਂਟਰ”, ਵਿੱਚ ਹੋਈ ਇੱਕ ਪ੍ਰੋਜੈਕਟ ਪੇਸ਼ਕਾਰੀ ਵਿੱਚ ਹਿੱਸਾ ਲਿਆ। ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਦਿਵਾਂਸ਼ੀ, ਜੈਸਮੀਨ ਕੌਰ, ਸੁਖਨੂਰ ਕੌਰ, ਪਵਨਪ੍ਰੀਤ ਕੌਰ ਨੇ ਇੱਕ ‘ਫਾਈਵ ਇਨ ਵੰਨ ਐਕਊਸੇਵਰ’ (ਜਲ ਬਚਾਓ) ਦੀ ਟੈਕਨੀਕਲ ਪੇਸ਼ਕਾਰੀ ਕਰਕੇ 1100 ਰੁ: ਨਗਦ ਇਨਾਮ ਅਤੇ ਪਹਿਲਾ ਸਥਾਨ ਹਾਸਲ ਕੀਤਾ। ਸੱਤਵੀਂ ਜਮਾਤ ਦੇ ਵਿਦਿਆਰਥੀ ਪ੍ਰਾਂਜਲ ਸੁਖੀਜਾ ਅਤੇ ਗੁਰਮਨਪ੍ਰੀਤ ਸਿੰਘ ਨੇ “ਸਮਾਰਟ ਕੂਲ਼ਐਂਟ ਵਾਟਰ ਮਨੀਟਰ ਸਿਸਟਮ” ਦੀ ਟੈਕਨੀਕਲ ਪੇਸ਼ਕਾਰੀ ਕਰਕੇ 900 ਰੁ:ਦਾ ਇਨਾਮ ਅਤੇ ਦੂਜਾ ਸਥਾਨ ਹਾਸਲ ਕੀਤਾ। ਇਸ ਤਰਾਂ ਆਕਸਫੋਰਡ ਦੇ ਵਿਦਿਆਰਥੀਆਂ ਨੇ 15 ਸਤੰਬਰ ਨੂੰ ‘ਇੰਜੀਨੀਅਰ ਡੇ’ ਦੀ 57 ਵੀ ਵਰੇਗੰਢ ਤੇ ਬਠਿੰਡਾ ਲੋਕਲ ਸੈਂਟਰ ਵਿਖੇ ਆਪਣੀ ਤੀਖਣ ਬੁੱਧੀ ਦਾ ਪ੍ਰਗਟਾਵਾ ਕੀਤਾ। ਇੱਥੇ ਤਰੁਣ ਕੁਮਾਰ ਬਤਰਾ (ਚੀਫ਼ ਜਨਰਲ ਮੈਨੇਜਰ ਐਨ.ਐੱਫ.ਐੱਲ਼),ਡਾ. ਆਰ. ਕੇ. ਬਾਂਸਲ (ਡਾਇਰੈਕਟਰ, ਪੰਜਾਬ ਇੰਸਟੀਚਿਊਟ ਆਫ਼ ਟੈਕਨੋਲੌਜੀ, ਨੰਦਗੜ), ਡਾ: ਜਗਤਾਰ ਸਿੰਘ ਸਿਵੀਆ ਨੇ ਵਿਦਿਆਰਥੀਆਂ ਨੂੰ ਇਹ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਸਕੂਲ਼ ਦੇ ਪਿ੍ਰੰਸੀਪਲ ਰੂਪ ਲਾਲ ਬਾਂਸਲ ਜੀ ਨੇ ਵਿਦਿਆਰਥੀਆਂ ਨੂੰ ਉਨਾਂ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਦੀ ਕਾਮਨਾ ਕੀਤੀ। ਉਹਨਾਂ ਸਕੂਲ ਦੇ ਅਧਿਆਪਕ ਇੰਜੀ: ਹਰੀਸ਼ਰਨ ਅਗਰਵਾਲ ਜੀ ਦੀ ਵੀ ਕੁਸ਼ਲ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿਘ ਸਰਪਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਨੂੰ ਉਨਾਂ ਦੀ ਸਫ਼ਲਤਾ ਦੀ ਵਧਾਈ ਦਿੱਤੀ ਅਤੇ ਇਸੇ ਤਰਾਂ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ।