ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ‘ਆਕਸਬਿ੍ਰਜ ਵਰਲਡ ਸਕੂਲ’ ਵਿਖੇ ਸਮਰ ਕੈਂਪ ਦੇ ਪਹਿਲੇ ਦਿਨ ਬੱਚਿਆਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦੇਣ ਲਈ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ। ਪੂਲ ਪਾਰਟੀ ਦਾ ਪ੍ਰਬੰਧ ਲੜਕਿਆਂ ਲਈ ਫਰੀਦਕੋਟ ਦੇ ਸਵੀਮਿੰਗ ਪੂਲ ਵਿੱਚ ਸੀ, ਜਦਕਿ ਵਿਦਿਆਰਥਣਾ ਲਈ ਕੋਟਕਪੂਰਾ ਵਿਖੇ ਵੱਖਰੇ ਤੌਰ ’ਤੇ ਪ੍ਰਬੰਧ ਕੀਤਾ ਗਿਆ। ਜਦਕਿ ਨਰਸਰੀ ਤੋਂ ਲੈ ਕੇ ਤੀਜੀ ਜਮਾਤ ਦੇ ਬੱਚਿਆਂ ਨੇ ਉਕਤ ਪੂਲ ਪਾਰਟੀ ਦਾ ਵੀ ਪੂਰਾ ਲੁਤਫ ਲਿਆ, ਇਸ ਪੂਲ ਪਾਰਟੀ ਦਾ ਆਨੰਦ ਬੱਚਿਆਂ ਨੇ ਬਹੁਤ ਖੁਸ਼ ਹੋ ਕੇ ਮਾਣਿਆਂ ਅਤੇ ਅੱਤ ਦੀ ਗਰਮੀ ਤੋਂ ਰਾਹਤ ਪ੍ਰਾਪਤ ਕੀਤੀ। ਪਿ੍ਰੰਸੀਪਲ ਮੈਡਮ ਸਮੀਨਾ ਖੁਰਾਣਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮਰ ਕੈਂਪ ਦਾ ਆਯੋਜਨ ਸਕੂਲ ਵਿੱਚ ਮਈ ਮਹੀਨੇ ਦੌਰਾਨ ਕਰਵਾਇਆ ਗਿਆ ਸੀ ਪਰ ਗਰਮੀ ਦੀਆਂ ਛੁੱਟੀਆਂ ਅਚਨਚੇਤ ਜਲਦੀ ਹੋਣ ਨਾਲ ਉਕਤ ਸਮਰ ਕੈਂਪ ਦਾ ਆਯੋਜਨ ਹੁਣ ਜੁਲਾਈ ਮਹੀਨੇ ਦੌਰਾਨ ਹਰ ਸ਼ਨੀਵਾਰ ਕਰਵਾਉਣ ਦੀ ਬਕਾਇਦਾ ਤਰੀਕ ਨਿਸ਼ਚਿਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਉਕਤ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਵੱਖ ਵੱਖ ਅਨੁਭਵ ਸਿੱਖਣ ਨੂੰ ਮਿਲਣਗੇ ਅਤੇ ਬੱਚੇ ਆਪਣਾ ਪੂਰਾ ਮਨੋਰੰਜਨ ਵੀ ਕਰਨਗੇ। ਵਾਈਸ ਪਿ੍ਰੰਸੀਪਲ ਮੈਡਮ ਸਪਨਾ ਬਜਾਜ ਨੇ ਦੱਸਿਆ ਕਿ ਸਮਰ ਕੈਂਪ ਦੇ ਪਹਿਲੇ ਦਿਨ ਪੂਲ ਪਾਰਟੀ ਦੌਰਾਨ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਵੀ ਬਕਾਇਦਾ ਪ੍ਰਬੰਧ ਕੀਤਾ ਗਿਆ ਸੀ, ਜੋ ਕਿ ਬੱਚਿਆਂ ਨੇ ਬਹੁਤ ਹੀ ਖੁਸ਼ ਹੋ ਕੇ ਖਾਦੀ। ਉਹਨਾਂ ਦੱਸਿਆ ਕਿ ਉਕਤ ਪੂਲ ਪਾਰਟੀ ਜਿੰਮੇਵਾਰ ਅਧਿਆਪਕਾਂ ਦੀ ਨਿਗਰਾਨੀ ਹੇਠ ਕਰਵਾਈ ਗਈ ਅਤੇ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਪੂਰੀ ਜਿੰਮੇਵਾਰੀ ਨਾਲ ਸੰਭਾਲਿਆ। ਸਕੂਲ ਦੀ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਦੀਪਕ ਸਿੰਘ ਮੌਂਗਾ ਅਤੇ ਪੈ੍ਰਜੀਡੈਂਟ ਸੰਜੀਵ ਰਾਏ ਸ਼ਰਮਾ ਨੇ ਵੀ ਸਮਰ ਕੈਂਪ ਦੀ ਸ਼ੁਰੂਆਤ ਦੇ ਪਹਿਲੇ ਦਿਨ ਪੂਲ ਪਾਰਟੀ ਦੇ ਆਯੋਜਨ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਇਹ ਪੂਲ ਪਾਰਟੀ ਬੱਚਿਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਭ ਤੋਂ ਵਧੀਆ ਪ੍ਰਬੰਧ ਸੀ, ਜਿਸ ਵਿੱਚ ਬੱਚਿਆਂ ਨੇ ਗਰਮੀ ਤੋਂ ਰਾਹਤ ਪ੍ਰਾਪਤ ਕਰਦਿਆਂ ਖੂਬ ਮਨੋਰੰਜਨ ਕੀਤਾ। ਮੈਨੇਜਮੈਂਟ ਵਲੋਂ ਸਮਰ ਕੈਂਪ ਦੇ ਪਹਿਲੇ ਦਿਨ ਦੀ ਕਾਰਗੁਜਾਰੀ ’ਤੇ ਸੰਤੁਸ਼ਟੀ ਜਾਹਰ ਕਰਦਿਆਂ ਖੂਬ ਪ੍ਰਸੰਸਾ ਕੀਤੀ ਗਈ।
Leave a Comment
Your email address will not be published. Required fields are marked with *