ਕੋਟਕਪੂਰਾ, 24 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਾਲਜ ਆਫ ਨਰਸਿੰਗ, ਏਮਜ਼ ਮੁਕਤਸਰ ਵਲੋਂ ਬੀਤੇ ਦਿਨੀਂ ਪੋਸਟ ਬੈਸਿਕ, ਬੀ.ਐੱਸ.ਸੀ. ਨਰਸਿੰਗ ਦੇ ਨਵੇਂ ਆਏ ਬੱਚਿਆਂ ਲਈ ਉਰੀਐਮਟੇਸ਼ਨ ਇਨਡਾਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਇੱਕ ਰੋਜਾ ਪ੍ਰੋਗਰਾਮ ’ਚ ਨਵੀਂ ਐਡਮਿਸ਼ਨ ਵਾਲੇ ਬੱਚਿਆ ਨੂੰ ਸ਼ੁਰੁਆਤੀ ਅਕਾਦਮਿਕ ਸ਼ੈਸ਼ਨ ਕਲੀਨੀਕਲ ਟਰੇਨਿੰਗ, ਕਾਲਜ ਦੇ ਰੂਲ ਰੇਗੂਲੇਸ਼ਨ ਅਤੇ ਕਾਲਜ ਦੇ ਕਲਚਰ ਦੇ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਦੋਰਾਨ ਕਾਲਜ ਮੈਨੇਜਮੈਂਟ, ਪਿ੍ਰੰਸੀਪਲ ਅਤੇ ਕਾਲਜ ਦੇ ਸਮੂਹ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਮਾਪਿਆਂ ਅਤੇ ਬੱਚਿਆ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਇਸ ਦੌਰਾਨ ਮੈਨੇਜਿੰਗ ਡਾਇਰੈਕਟਰ ਜਰਮਨਜੀਤ ਸਿੰਘ ਸੰਧੂ, ਪਿ੍ਰੰਸੀਪਲ ਜਸਵੀਰ ਕੌਰ ਅਤੇ ਵਾਈਸ ਪਿ੍ਰੰਸੀਪਲ ਮਰਿੰਦਰ ਪਾਲ ਕੌਰ ਵਲੋਂ ਕਾਲਜ ਵਿੱਚ ਬੱਚਿਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਣ ਦਾ ਭਰੋਸਾ ਦਿੱਤਾ ਗਿਆ।