ਬਠਿੰਡਾ, 28 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੁਆਰਾ ਪ੍ਰਾਪਤ ਹਦਾਇਤਾਂ ਦੇ ਅਨੁਸਾਰ ਪੰਜਾਬ ਸਕਿੱਲ ਡਿਵਲਪਮੈਂਟ ਮਿਸ਼ਨ ਤੇ ਆਈਟੀ ਲਟਾਈਜ਼ ਸੈਕਟਰ ਸਕਿੱਲ ਕਾਊਂਸਲ ਨਾਸਕਾਮ ਜੁਆਇਨਟਲੀ ਫਿਊਚਰ ਓਰੀਐਂਟਡ ਅਤੇ ਆਰਟੀਫਿਸ਼ਅਲ ਇੰਟੈਲੀਜਸ ਬੇਸਡ ਮੁਫਤ ਆਨਲਾਈਨ ਕੋਰਸ ਪੰਜਾਬ ਦੇ ਵਿਦਿਆਰਥੀਆਂ ਨੂੰ ਕਰਵਾਉਣ ਲਈ ਕੌਲੈਬੋਰੇਸ਼ਨ ਕੀਤੀ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਆਰਪੀ ਸਿੰਘ ਨੇ ਦੱਸਿਆ ਕਿ 15 ਤੋਂ 30 ਘੰਟੇ ਦੇ ਕੋਰਸ ਲਈ ਉਮੀਦਵਾਰ ਘੱਟ ਤੋਂ ਘੱਟ 12ਵੀਂ ਪਾਸ ਹੋਣਾ ਜ਼ਰੂਰੀ ਹੈ। ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤੇ ਨਾਸਕਾਮ ਦੀ ਕੌਲੈਬੋਰੇਸ਼ਨ ਤਹਿਤ ਨੌਜਵਾਨ ਬੀਪੀਐਮ, ਐਫ ਐਂਡ ਏ, (ਫਾਇਨੈਸ਼ ਅਤੇ ਅਕਾਉਂਟਿੰਗ), ਬੀਪੀਐਮ ਈ-ਕਾਮਰਸ, ਇਨਟਰੋਡਿਊਸਿੰਗ ਟੂ ਸਾਈਬਰ ਸਕਿਊਰਟਰੀ, ਬੀਪੀਐਮ ਬੈਂਕਿੰਗ ਦੇ ਕੋਰਸ ਆਨ ਲਾਇਨ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਇਹਨਾਂ ਕੋਰਸਾਂ ਵਿਚ ਦਾਖਿਲ ਹੋਣ ਲਈ 30 ਨਵੰਬਰ 2024 ਤੱਕ ਸਥਾਨਕ ਜ਼ਿਲ੍ਹਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਅਤੇ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਦਫਤਰ ਵਿਚ ਆ ਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੇਂਟ ਯੂਨਿਟ ਦੇ ਅਧਿਕਾਰੀਆਂ ਸ੍ਰੀਮਤੀ ਗਗਨ ਸ਼ਰਮਾ ਅਤੇ ਸ੍ਰੀ ਬਲਵੰਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ ਜਾਂ https://tinyurl.com/NASSCOMtrainin ਲਿੰਕ ’ਤੇ ਜਾ ਕੇ ਆਨ ਲਾਇਨ ਅਪਲਾਈ ਕਰ ਸਕਦੇ ਹਨ।
Leave a Comment
Your email address will not be published. Required fields are marked with *