ਖੌਫ ਦਾ ਆਲਮ ਕੀ ਕਹਾਂ
ਪਰਛਾਵੇੰ ਤੋੰ ਡਰ ਜਾਵਾਂ ਮੈੰ
ਟੁੱਟੇ ਬੂਹੇ ਪਿੱਲੀਆਂ ਕੰਧਾਂ
ਨਾ ਵਿਹੜੇ ਫੇਰਾ ਪਾਵਾਂ ਮੈੰ
ਮੱਥੇ ਉੱਤੇ ਲੀਕਾਂ ਹੈ ਨਹੀੰ
ਬੁੱਲ ਘੁੱਟੇ ਚੀਕਾਂ ਹੈ ਨਹੀੰ
ਮੱਧਮ ਜਾਪੇ ਓਹੀ ਚੇਹਰਾ
ਅੱਖਾ ਨੂੰ ਕੀ ਦਿਖਾਵਾਂ ਮੈੰ
ਥਲਾਂ ਤਾਈੰ ਤਰਦੀ ਜਾਵੇ
ਠੰਡੜੇ ਹੌੰਕੇ ਭਰਦੀ ਜਾਵੇ
ਕਾਗਜ ਉੱਤੇ ਵਾਹੀ ਬੇੜੀ
ਕੀਕਣ ਪਾਰ ਲਗਾਵਾਂ ਮੈੰ
ਲਫਜ਼ ਤੇਰੇ ਕਲਾਮ ਤੇਰਾ
ਚੰਦਨ ਆਖੇ ਨਾਮ ਮੇਰਾ
ਫਿਕਰ ਕਰੇ ਜਿਕਰ ਕਰੇ
ਦੱਸ ਕੀ ਹੋਰ ਸੁਣਾਵਾਂ ਮੈੰ

ਚੰਦਨ ਹਾਜੀਪੁਰੀਆ
pchauhan5572@gmail.com