ਸੰਗਰੂਰ 2 ਨਵੰਬਰ (ਸੁਰਿੰਦਰ ਪਾਲ/ਵਰਲਡ ਪੰਜਾਬੀ ਟਾਈਮਜ਼)
ਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਬਾਡੀ ਸੰਗਰੂਰ ਦੀ ਮੀਟਿੰਗ ਬੀਐਸਐਨਐਲ ਪਾਰਕ, ਸੰਗਰੂਰ ਵਿਖੇ ਹੋਈ ਜਿਸ ਵਿੱਚ 50 ਮੈਂਬਰ ਹਾਜ਼ਰ ਹੋਏ। ਇਹ ਮੀਟਿੰਗ ਭਾਰਤ ਦੇ ਪ੍ਰਮੁੱਖ ਤਿਉਹਾਰ ਦੁਸਹਿਰਾ, ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੋਈ । ਵੀ ਕੇ ਮਿੱਤਲ ,ਰਘਬੀਰ ਸਿੰਘ, ਮੁਖਤਿਆਰ ਸਿੰਘ ਰਾਓ ਨੇ ਮੁਖ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ ਮੀਟਿੰਗ ਵਿੱਚ ਸ਼ਭ ਤੋਂ ਪਹਿਲਾਂ ਆਪਣਿਆਂ ਨਾਲੋਂ ਸਦਾ ਵਾਸਤੇ ਵਿੱਛੜਿਆਂ ਦੇ ਸਮੱਰਪਿਤ , 2 ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ ।ਮੀਟਿੰਗ ਵਿੱਚ ਦੱਸਿਆ ਗਿਆ ਕਿ ਸੀਏਟੀ ਚੰਡੀਗੜ੍ਹ ਵੱਲੋਂ ਪੈਨਸ਼ਨਰਜ ਦੇ ਕੰਮੁਟੇਸ਼ਨ ਕੇਸ ਤੇ ਸਟੇਅ ਕਰ ਦਿੱਤੀ ਗਈ ਹੈ। ਪਹਿਲਾਂ ਸਰਕਾਰ 15 ਸਾਲ ਤੱਕ ਰਿਕਵਰੀ ਕਰਦੀ ਸੀ ਪਰ ਹੁਣ ਇਹ ਰਿਕਵਰੀ 10 ਸਾਲ ਤੱਕ ਹੀ ਹੋਵੇਗੀ।
ਮੋਦੀ ਸਰਕਾਰ ਨੇ 65 ਸਾਲ,70 ਸਾਲ ਅਤੇ 75 ਸਾਲ ਦੇ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ 5% ਵਾਧਾ ਕਰਨ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਹੈ ਪਰ ਸਰਕਾਰ ਸੋਸ਼ਲ ਮੀਡੀਆ ਤੇ ਐਵੇਂ ਵਾਹ ਵਾਹ ਕਰਵਾਉਣ ਅਤੇ ਵੋਟਾਂ ਲੈਣ ਵਾਸਤੇ ਸ਼੍ਰੀਮਤੀ ਸੀਤਾ ਰਮਨ (ਵਿੱਤ ਮੰਤਰੀ) ਦੀ ਫ਼ੋਟੋ ਲਗਵਾਕੇ ਝੂਠਾ ਪ੍ਰਚਾਰ ਕਰ ਰਹੀ ਹੈ।ਇਸ ਦੀ ਨਿਖੇਧੀ ਕਰਦਿਆਂ ਬੀਐਸਐਨਐਲ ਦੇ ਸਾਰੇ ਪੈਨਸ਼ਨਰਾਂ ਨੇ ਮੋਦੀ ਸਰਕਾਰ ਦੇ ਖਿਲਾਫ਼ ਜਬਰਦਸਤ ਰੋਸ ਦਾ ਪ੍ਰਗਟਾਵਾ ਕੀਤਾ।
ਮੁਟਿੰਗ ਵਿੱਚ ਨਕਲੀ ਬਾਬਿਆਂ ਤੇ ਪਾਖੰਡੀਆਂ ਤੋਂ ਸਾਵਧਾਨ ਰਹਿਣ ਦਾ ਸੁਨੇਹਾ ਦਿੱਤਾ ਗਿਆ।
*ਜੰਕ ਫੂਡ ਖਾਣ ਤੋਂ ਪ੍ਰਹੇਜ਼ ਕਰਨ ਲਈ ਵੀ ਕਿਹਾ ਗਿਆ। ਮੀਟਿੰਗ ਵਿੱਚ ਬੁਲਾਰਿਆਂ ਨੇ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ
*ਨੂਰ ਮੁਹੰਮਦ ਰਣੀਕੇ, ਜ਼ੋਰਾ ਸਿੰਘ ਬਨਭੌਰੀ, ਗੁਰਮੇਲ ਸਿੰਘ ਧਾਂਦਰਾ ਦੇ ਪਿਤਾ ਜੀ ਠੀਕ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਆ ਚੁੱਕੇ ਹਨ। ਸਭ ਨੂੰ ਸ਼ੁਭਾਮਨਾਵਾਂ ਭੇਂਟ ਕੀਤੀਆਂ ਗਈਆਂ।
ਸ਼ਾਮ ਨਰਾਇਣ ਦੀ ਪਤਨੀ ਦਾ ਆਪ੍ਰੇਸ਼ਨ ਠੀਕ ਹੋ ਗਿਆ ਹੈ। ਸੰਗਰੂਰ SSAਐਸ ਐਸ ਏ ਦੀ ਜਿਲ੍ਹਾ ਬਾਡੀ ਵੱਲੋਂ 11 ਟਿਊਬ ਲਾਈਟਾਂ ਬੀਐਸਐਨਐਲ ਪਾਰਕ ਵਿੱਚ ਲਗਵਾਉਣ ਲਈ ਭੇਂਟ ਕੀਤੀਆਂਗਈਆਂ।
ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਵਿੱਚ ਪੂਰੀ ਸੁਹਿਰਦਤਾ ਨਾਲ ਜ਼ਿੰਮੇਵਾਰੀ ਨਿਭਾਓਣ ਵਾਲੇ ਐਸਡੀਓ ਅਸ਼ਵਨੀ ਕੁਮਾਰ ਬਾਂਸਲ ਜੀ ਦਾ ਵਿਸ਼ੇਸ਼ ਜ਼ਿਕਰ ਅਤੇ ਧੰਨਵਾਦ ਕੀਤਾ ਗਿਆ।
ਮੀਟਿੰਗ ਵਿੱਚ ਯੂ ਬੀ ਸਿੰਘ, *ਪ੍ਰਮਜੀਤ ਸਿੰਘ ਮੰਡੇਰ ਐਸ ਡੀ ਓ ਅਤੇ ਇਨ੍ਹਾਂ ਦੀ ਪੁਤ੍ਰੀ ਇਬਾਦਤ , ਭਰਾ ਹਰਮੀਤ ਸਿੰਘ ਬੇਦੀ,ਬਲਰਾਜ ਸਿੰਘ ਨਾਈਵਾਲਾ,ਕੁਸਮ ਕੁਮਾਰ ਗਰਗ ,ਜੱਗਰ ਸਿੰਘ ,ਐਲ ਐਸ ਬਾਂਸਲ।
ਗੁਰਮੇਲ ਸਿੰਘ ਭੱਟੀ, ਵਜ਼ੀਰ ਅਹਿਮਦ, *ਰਣਜੀਤ ਸਿੰਘ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।
ਇਸ ਸਮੇਂ ਅਸ਼ਵਨੀ ਕੁਮਾਰ ਬਾਂਸਲ ਜਿਲ੍ਹਾ ਸਕੱਤਰ ਨੇ ਪੈਨਸ਼ਨਰਾਂ ਦੇ ਲਾਈਵ ਸਰਟੀਫਿਕੇਟ ਵੀ ਅੱਪਡੇਟ ਕੀਤੇ। ਮੀਟਿੰਗ ਦਾ ਸੰਚਾਲਨ ਅਤੇ ਸਟੇਜ ਸੈਕਟਰੀ ਦੀ ਭੂਮਿਕਾ ਸ਼ਿਵ ਨਰਾਇਣ ਐਸਡੀਓ ਨੇ ਬਾਖੂਬੀ ਨਿਭਾਈ ।