ਗੁਨੀਤ ਹੋਰ ਸਾਊਥ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਚੁਣੇ ਜਾਣ ਨਾਲ ਫਰੀਦਕੋਟ ਜ਼ਿਲ੍ਹੇ ਦਾ ਨਾਂ ਮਾਣ ਨਾਲ ਉੱਚਾ ਹੋਇਆ: ਦਲੇਰ ਸਿੰਘ ਡੋਡ
ਫਰੀਦਕੋਟ,16 ਜੁਲਾਈ(ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਾਦਿਕ ਨੇੜਲੇ ਪਿੰਡ ਮਾਨੀ ਸਿੰਘ ਵਾਲਾ ਦੀ ਸਧਾਰਨ ਪਰਿਵਾਰ ਦੀ ਧੀ ਗੁਨੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਬਰਾੜ ਗੋਰਾ ਦੋ ਕਿ ਅਕਾਲ ਅਕੈਡਮੀ ਜੰਡ ਸਾਹਿਬ ਵਿਖੇ ਦਸਵੀਂ ਜਮਾਤ ਦੀ ਵਿਦਿਆਰਥਣ ਹੈ ਗੁਨੀਤ ਕੌਰ ਪਹਿਲਾਂ ਅਰਾਸ਼ੀ ਐਮ ਐਮ ਏ ਦੀ ਚੈਂਪੀਅਨਸ਼ਿਪ ਚੋਂ ਜੇਤੂ ਰਹੀ ਹੈ ਤੇ ਹੁਣ ਕਜ਼ਾਕਿਸਤਾਨ ਵਿਖੇ ਹੋਣ ਵਾਲੀਆਂ ਸਾਊਥ ਏਸ਼ੀਆਈ ਖੇਡਾਂ ਚ ਭਾਰਤ ਦੀ ਨੁਮਾਇੰਦਗੀ ਕਰੇਗੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ ਕਿਹਾ ਕਿ ਫਰੀਦਕੋਟ ਦੀ ਧੀ ਦਾ ਸਾਊਥ ਤੇ ਏਸ਼ੀਆਈ ਭਾਰਤ ਦੀ ਨੁਮਾਇੰਦਗੀ ਮਿਲਣ ਨਾਲ ਫਰੀਦਕੋਟ ਜ਼ਿਲ੍ਹੇ ਦਾ ਅਤੇ ਪੰਜਾਬ ਦਾ ਨਾਂ ਸਿੱਖ ਪਰਿਵਾਰ ਦੇ ਵਿੱਚ ਜਨਮੀ ਇਸ ਧੀ ਨੇ ਸਿੱਖ ਕੌਮ ਦਾ ਨਾਮ ਵੀ ਉੱਚਾ ਕੀਤਾ ਉਹਨਾਂ ਕਿਹਾ ਕਿ ਲੋਕ ਧੀਆਂ ਜੰਮਣ ਤੋਂ ਡਰਦੇ ਆ ਪਰ ਬਹੁਤ ਅਜਿਹੀਆਂ ਧੀਆਂ ਜਿਨਾਂ ਨੇ ਆਪਦੇ ਮਾਪਿਆਂ ਦਾ ਨਾਂ ਦੁਨੀਆਂ ਭਰ ਚ ਰੋਸ਼ਨ ਕੀਤਾ ਉਹਦੇ ਵਿੱਚ ਇੱਕ ਤਾਜ਼ਾ ਮਿਸਾਲ ਆ ਸਾਨੂੰ ਅਪਦੇ ਪੁੱਤਾਂ ਦੇ ਬਰਾਬਰ ਧੀਆਂ ਨੂੰ ਵੀ ਮਾਣ ਸਤਿਕਾਰ ਦੇਣਾ ਚਾਹੀਦਾ ਬਹੁਤ ਸਾਰੀਆਂ ਧੀਆਂ ਨੇ ਪੰਜਾਬ ਦਾ ਨਾਂ ਦੁਨੀਆਂ ਭਰ ਦੇ ਵਿੱਚ ਆ ਰੋਸ਼ਨ ਕੀਤਾ ਉਹ ਪੜ੍ਹਾਈ ਚ ਹੋਵੇ ਖੇਡਾਂ ਚ ਹੋਵੇ ਹਰ ਖੇਤਰ ਚ ਵ ਵੱਡੀਆਂ ਮੱਲਾਂ ਮਾਰੀਆਂ ਇਸ ਕਰਕੇ ਸਾਨੂੰ ਧੀਆਂ ਪੜਾਈ ਪ੍ਰਤੀ ਖੇਡਾਂ ਪ੍ਰਤੀ ਉਤਸਾਹਿਤ ਕਰਨਾ ਚਾਹੀਦਾ ਸੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਗੁਨੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਚਰਨ ਸਿੰਘ ਸਾਦਿਕ ਜਸਵਿੰਦਰ ਸਿੰਘ ਸੋਨੂ ਸਰਕਲ ਪ੍ਰਧਾਨ ਫੈਡਰੇਸ਼ਨ ਦਿਲਬਾਗ ਸਿੰਘ ਸ਼ਿਮਰੇ ਵਾਲਾ ਅਮਨਪ੍ਰੀਤ ਸਿੰਘ ਸਾਦਿਕ ਹਾਜ਼ਰ ਸਨ