ਉਂਜ ਕੰਜਕਾਂ ਨੂੰ—ਅਸੀ ਰਹਿੰਦੇ ਪੂਜਦੇ,
ਪਰ-ਕੁੱਖਾਂ ਵਿੱਚ ਰਹੇ ਹਾਂ ਕਤਲ ਕਰਾਂ
ਜਿਵੇਂ—ਛਿੜਕਾਅ ਕਰੀਏ, ਨਦੀਨ ਤੇ
ਦਿੱਤਾ ਜੜ੍ਹਾਂ ਤੋਂ—ਇੰਨਾਂ ਨੂੰ ਅਸਾਂ ਸੁਕਾ
ਧੀਆਂ ਤੋਂ ਬਿੰਨ—ਇਕੱਲੇ ਤੇਰੇ ਪੁੱਤਰਾਂ
ਦੱਸ—ਕਿਵੇਂ ਦੇਣਾ—ਵੰਸ਼-ਤੇਰਾ ਚਲਾ
ਔਰਤ ਹੀ ਔਰਤ ਦੀ, ਜਦ ਬਣੇ ਵੈਰੀ
ਹੋਰ ਦੱਸੋ ਕੌਣ ਕਰੋ, ਇਹਨਾਂ ਦਾ ਭਲਾ
ਪੁੱਤ—ਜੰਮੇ ਤੋਂ—ਗੁੜ-ਲੱਡੂ ਹਾਂ ਵੰਡਦੇ
ਧੀਆਂ ਨੂੰ,ਪੱਥਰ ਕਹਿ ਕੇ ਲਿਆ ਬੁਲਾ
ਧੀ ਜੰਮੇ ਤੋ, ਮੱਥੇ ਪਾਈਆਂ ਤਿਊੜੀਆਂ
ਬਕਸ਼ੀ ਹੋਈ ਦਾਤ ਨੂੰ,ਦਿੱਤਾ ਮਨੋ ਭੁਲਾ
ਕੁੱਖਾਂ ਵਿੱਚ ਕਰਨ ਇਹ ਦਿਨ ਕੱਟੀਆਂ,
ਕਦੋਂ ਬਦਲ ਜਾਣ ਫੈਸਲੇ—ਦੇਣ ਮੁਕਾ
ਰੂੜੀ ਤੇ ਸੁੱਟਣਾ ਜਾਂ ਕੁੱਖ—ਵਿੱਚ ਰੱਖਣਾ
ਇਹ ਵੀ ਦੱਸ ਸਕੇ ਨਾ,ਜੰਮਣ ਵਾਲੀ ਮਾਂ
ਕਿਹੜੇ ਪਾਪਾਂ ਦੀਆਂ, ਇਹ ਨੇ ਮਾਰੀਆਂ
ਲੱਗਦਾ ਰੱਬ ਦੇ ਮਾਰੇ ਹੋਣੇ, ਇੰਨਾਂ ਮਾਂਹ
ਇਹ ਜੰਮਣ ਤੋ ਪਹਿਲਾਂ ਤੇ ਬਾਅਦ ਵੀ
ਰਹਿਣ ਜ਼ਿੰਦਗੀ ,ਚ ਪੀੜਾਂ ਸਹਿੰਦੀਆਂ
ਕਿਸੇ ਚਿਹਰਿਆਂ ਤੇ—ਤੇਜ਼ਾਬ ਸੁੱਟਿਆ
ਕਿਸੇ ਦਾਜ ਪਿੱਛੇ, ਦੇਣਾ ਇੰਨਾਂ ਨੂੰ ਜਲਾ
ਸੁਨੇ ਰਾਹਾਂ ਦੇ ਵਿੱਚ ਰਹਿਣ ਉਡੀਕਦੇ
ਲੁਕ-ਛਿਪ ਬੈਠਣ ਜੋ ਰਾਖਸ਼ ਕਾਮੀ ਕਾਂ
ਕਹਿੰਦੇ, “ ਪੁੱਤ ਹੁੰਦਾ— ਦੀਵਾ ਘਰ ਦਾ,
ਪਰ—ਗੱਲ ਚੇਤੇ ਰੱਖੋ ਓ,ਬੱਤੀ ਹੁੰਦੀ ਧੀ
ਕੱਲਾ ਦੀਵਾ—ਰੋਸ਼ਨੀ ਨਹੀ ਕਰ ਸਕਦਾ
ਬਿੰਨ ਬੱਤੀ ਦੇ—-ਦੀਵੇ ਦੀ ਔਕਾਤ-ਕੀ
–ਦੀਪ ਰੱਤੀ ✍️
1 comment
1 Comment
Deep Ratti
April 22, 2024, 10:27 am🙏🌷🙏
REPLY