ਕੋਟਕਪੂਰਾ, 29 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ 52ਵੇਂ ਯੁਵਕ ਮੇਲੇ ਮੁਕਾਬਲਿਆਂ ਵਿੱਚ ਲਿਆ ਹਿੱਸਾ। ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਦੇ ਚੇਅਰਮੈਨ ਜਸਕਰਨ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੋਟਕਪੂਰਾ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਜਿੱਥੋਂ ਬੱਚਿਆਂ ਵਿੱਚ ਇੱਕ ਚੰਗੀ ਸੋਚ ਦਾ ਪਸਾਰ ਹੁੰਦਾ ਹੈ, ਉਥੋਂ ਉਹਨਾਂ ’ਚ ਕੁਝ ਨਵਾਂ ਕਰਨ ਅਤੇ ਕੁਝ ਨਵਾਂ ਸਿੱਖਣ ਦਾ ਉਤਸਾਹ ਵੀ ਪੈਦਾ ਹੁੰਦਾ ਹੈ। ਜਸਕਰਨ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦਸਤਾਰ ਮੁਕਾਬਲੇ, ਪੇਂਟਿੰਗ ਮੁਕਾਬਲੇ, ਕਵਿਤਾ ਉਚਾਰਨ ਮੁਕਾਬਲੇ ਤੇ ਕੁਇਜ ਮੁਕਾਬਲੇ ਕਰਵਾਏ। ਇਹਨਾਂ ਮੁਕਾਬਲਿਆਂ ਵਿੱਚ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ। ਉਹਨਾਂ ਨੇ ਉੱਥੇ ਬਹੁਤ ਕੁਝ ਸਿੱਖਿਆ ਸਤੰਬਰ ਮਹੀਨੇ ਹੋਈ ਇਮਤਿਹਾਨ ’ਚ ਦਸਵੀਂ ਕਲਾਸ ਦੀ ਵਿਦਿਆਰਥਣ ਏਕਮਜੋਤ ਨੇ ਦਰਜਾ ਤੀਜਾ ’ਚੋਂ ਮੈਰਿਟ ਸਥਾਨ ਪ੍ਰਾਪਤ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੱਚੀ ਨੂੰ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਜਸਕਰਨ ਸਿੰਘ ਨੇ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀ ਇਸ ਤਰਾਂ ਦੇ ਮੁਕਾਬਲਿਆਂ ਵਿੱਚ ਹਮੇਸ਼ਾਂ ਭਾਗ ਲੈਣਗੇ, ਜਿੱਥੇ ਉਹ ਚੰਗੀ ਨੈਤਿਕ ਸਿੱਖਿਆ ਗ੍ਰਹਿਣ ਕਰਨਗੇ, ਉੱਥੇ ਉਹਨਾਂ ਅੰਦਰ ਚੰਗੀ ਸਿੱਖਿਆ ਤੇ ਚੰਗੀਆਂ ਕਦਰਾਂ-ਕੀਮਤਾਂ ਦਾ ਵਿਕਾਸ ਹੋਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ/ਵਿਦਿਆਰਥਣਾ ਵੀ ਹਾਜਰ ਸਨ।