ਗੁਰਭਜਨ ਗਿੱਲ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 2 ਜੂਨ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਉੱਘੇ ਪੰਜਾਬੀ ਲੇਖਕ ਤੇਜਾ ਸਿੰਘ ਰੌਂਤਾ ਦੇ ਦੇਹਾਂਤ ਕੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਉਹ ਸਪੁੱਤਰ
ਪੰਜਾਬੀ ਲੇਖਕ ਤੇ ਸੀਨੀਅਰ ਪੱਤਰਕਾਰ ਰਾਜਵਿੰਦਰ ਰੌਂਤਾ ਦੇ ਸਤਿਕਾਰਯੋਗ ਪਿਤਾ ਜੀ ਸਨ। ਲਗਪਗ ਤੀਹ ਸਾਲ ਪਹਿਲਾਂ ਉਨ੍ਹਾਂ ਦੀ ਕਾਵਿ ਪੁਸਤਕ “ਤਾਰੇ ਕਰਨ ਇਸ਼ਾਰੇ” ਨਾਲ ਉਹ ਪੰਜਾਬੀ ਸਾਹਿੱਤ ਜਗਤ ਵਿੱਚ ਵਧੇਰੇ ਜਾਣੇ ਪਛਾਣੇ ਗਏ ਸਨ। ਰੌਂਤਾ ਜੀ ਦੇ ਨਿਕਟਵਰਤੀ ਪਰਸ਼ੋਤਮ ਪੱਤੋ ਨੇ ਦੱਸਿਆ ਕਿ ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋਂ ਵੀ ਸਿਰਕੱਢ ਅਧਿਆਪਕ ਆਗੂ ਰਹੇ ਸ. ਤੇਜਾ ਸਿੰਘ ਰੌਂਤਾ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਗੁਰਮੀਤ ਕੜਿਆਲਵੀ ਤੇ ਰਣਜੀਤ ਸਰਾਂਵਾਲੀ ਨੇ ਸਾਥੀਆਂ ਸਮੇਤ ਸਨਮਾਨਿਤ ਕੀਤਾ ਸੀ।
ਸ. ਤੇਜਾ ਸਿੰਘ ਰੌਂਤਾ 89 ਸਾਲਾ ਤੇਜਾ ਸਿੰਘ ਰੌਂਤਾ ਦੇ ਸਨ ਅਤੇ ਪੰਜ ਪੁਸਤਕਾਂ ਦੇ ਲੇਖਕ ਹੋਣ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਜੀਵਨ ਮੈਂਬਰ ਸਨ। ਉਹ ਬੀਤੇ ਕੁਝ ਸਮੇਂ ਤੋਂ ਬੀਮਾਰ ਸਨ।ਉਹਨਾਂ ਦੇ ਸਪੁੱਤਰ ਰਾਜਵਿੰਦਰ ਰੌਂਤਾ ਨੇ ਦੱਸਿਆ ਕਿ ਤੇਜਾ ਸਿੰਘ ਰੌਂਤਾ ਦਾ ਅੰਤਿਮ ਸੰਸਕਾਰ ਦੋ ਜੂਨ ਐਤਵਾਰ ਨੂੰ ਸਵੇਰੇ ਨੌਂ ਵਜੇ ਪਿੰਡ ਰੌਂਤਾ ,(ਪਖਰਵਡ ਦੇ ਰਾਹ ਨੇੜੇ) ਸ਼ਮਸ਼ਾਨ ਘਾਟ ਵਿਖੇ ਹੋਵੇਗਾ।