400, 800 ਅਤੇ 1500 ਮੀਟਰ ਦੌੜਾਂ ਵਿੱਚ ਮੱਲੇ ਸਿਖਰਲੇ ਸਥਾਨ
ਰੋਪੜ, 01 ਜੁਲਾਈ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਰੋਪੜ ਦੇ ਵਸਨੀਕ ਮਾਸਟਰ ਦੌੜਾਕ ਗੁਰਬਿੰਦਰ ਸਿੰਘ ਉਰਫ ਰੋਮੀ ਘੜਾਮਾਂ ਨੇ ਉੱਤਰਾਖੰਡ ਵਿਖੇ ਹੋਈ 5ਵੀਂ ਨੈਸ਼ਨਲ ਚੈਂਪੀਅਨਸ਼ਿਪ: 2024 ਵਿੱਚ ਇੱਕ ਤੋਂ ਇੱਕ 03 ਗੋਲਡ ਮੈਡਲ ਆਪਣੇ ਨਾਮ ਕੀਤੇ। ਦੇਹਰਾਦੂਨ ਦੇ ਨੇੜਲੇ ਕਸਬੇ ਰਾਏਪੁਰ ਵਿਚਲੇ ਸਪੋਰਟਸ ਕਾਲਜ ਦੇ ਮਹਾਰਾਣਾ ਪ੍ਰਤਾਪ ਸਪੋਰਟਸ ਸਟੇਡੀਅਮ ਵਿਖੇ ਇਹ ਖੇਡਾਂ ਕਰਵਾਈਆਂ ਇੰਡੀਅਨ ਸਪੋਰਟਸ ਐਸ਼ੋਸੀਏਸ਼ਨ ਵੱਲੋਂ ਗਈਆਂ। ਜਿੰਨ੍ਹਾ ਵਿੱਚ ਰੋਮੀ ਨੇ ਪੰਜਾਬ ਵੱਲੋਂ 40+ ਗਰੁੱਪ ਲਈ 400, 800 ਅਤੇ 1500 ਮੀਟਰ ਦੌੜਾਂ ਵਿੱਚ ਭਾਗ ਲਿਆ ਅਤੇ ਤਿੰਨਾਂ ਵਿੱਚ ਹੀ ਪਹਿਲੇ ਸਥਾਨਾਂ ‘ਤੇ ਕਾਬਜ ਰਿਹਾ। ਜਿਕਰਯੋਗ ਹੈ ਕਿ ਉਕਤ ਵੈਟਰਨ ਅਥਲੀਟ ਪਹਿਲਾਂ ਵੀ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ‘ਤੇ ਦਰਜਣਾਂ ਹੀ ਮੈਡਲ ਜਿੱਤ ਚੁੱਕਿਆ ਹੈ।