ਅੰਧ ਵਿਸ਼ਵਾਸ਼ਾਂ ਅਤੇ ਫਿਰਕੂ ਵਰਤਾਰਿਆਂ ਵਿਰੁੱਧ ਵਿਗਿਆਨਕ ਚੇਤਨਾ ਦੀ ਮੁਹਿੰਮ ਤੇਜ਼ ਕਰਨ ਤੇ ਦਿੱਤਾ ਜ਼ੋਰ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਦੇ ‘ਤੇ ਹਰਿਆਣਾ,ਚੰਡੀਗੜ੍ਹ ,ਦਿੱਲੀ,ਜੰਮੂ,ਹਿਮਾਚਲ,ਰਾਜਸਥਾਨ,ਉਤਰਾਖੰਡ, ਝਾਰਖੰਡ ਸੂਬਿਆਂ ਦੀਆਂ ਤਰਕਸ਼ੀਲ ਸੰਸਥਾਵਾਂ ਅਤੇ ਪ੍ਰਗਤੀਸ਼ੀਲ ਕਾਰਕੁਨਾਂ ਦੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਵਿੱਚ ਅੰਧ ਵਿਸ਼ਵਾਸ਼ਾਂ, ਪਾਖੰਡੀ ਬਾਬਿਆਂ,ਜੋਤਸ਼ੀਆਂ, ਡੇਰਿਆਂ ਅਤੇ ਫਿਰਕੂ ਵਰਤਾਰਿਆਂ ਵਿਰੁੱਧ ਚੇਤਨਾ ਮੁਹਿੰਮ ਤੇਜ਼ ਕਰਨ ਸਬੰਧੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਤਰਕਸ਼ੀਲ ਸੰਸਥਾਵਾਂ ਦੇ ਆਗੂਆਂ ਵੱਲੋਂ ਆਪਣੀ ਆਪਣੀ ਸੰਸਥਾ ਵੱਲੋਂ ਵਿਗਿਆਨਕ ਚੇਤਨਾ ਦੇ ਪ੍ਰਚਾਰ ਪ੍ਰਸਾਰ ਦੇ ਢੰਗ ਤਰੀਕਿਆਂ, ਸਮੱਸਿਆਵਾਂ, ਤਜਰਬਿਆਂ, ਸਰਗਰਮੀਆਂ ਅਤੇ ਤਰਕਸ਼ੀਲ ਸਾਹਿਤ ਦਾ ਆਦਾਨ ਪ੍ਰਦਾਨ ਕਰਦਿਆਂ ਉਤਰੀ ਖੇਤਰ ਵਿੱਚ ਤਰਕਸ਼ੀਲ ਲਹਿਰ ਨੂੰ ਜੱਥੇਬੰਦਕ,ਵਿਗਿਆਨਕ, ਸਮਾਜਿਕ,ਸਾਹਿਤਕ, ਸਭਿਆਚਾਰਕ, ਕਾਨੂੰਨੀ ਅਤੇ ਜਮਾਤੀ ਪੱਧਰ ਤੇ ਹੋਰ ਵਧ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ , ਤਰਕਸ਼ੀਲ ਸੁਸਾਇਟੀ ਹਰਿਆਣਾ,ਮਾਨਵਤਾਵਾਦੀ ਐਸੋਸੀਏਸ਼ਨ ਚੰਡੀਗੜ੍ਹ,ਸਾਇੰਸ ਫਾਰ ਸੁਸਾਇਟੀ ਉਤਰਾਖੰਡ, ਤਰਕਸ਼ੀਲ ਸੁਸਾਇਟੀ ਰਾਜਸਥਾਨ, ਨੌਜਵਾਨ ਭਾਰਤ ਸਭਾ ਦਿੱਲੀ, ਨੌਜਵਾਨ ਭਾਰਤ ਸਭਾ ਡੇਹਰਾਦੂਨ, ਗਿਆਨ ਵਿਗਿਆਨ ਸੰਮਤੀ ਹਰਿਆਣਾ, ਤਰਕਸ਼ੀਲ ਸੁਸਾਇਟੀ ਜੰਮੂ , ਤਰਕਸ਼ੀਲ ਸੁਸਾਇਟੀ ਭਾਰਤ,ਤਰਕਸ਼ੀਲ ਸੁਸਾਇਟੀ ਕੈਨੇਡਾ ਤੋਂ ਡੈਲੀਗੇਟ ਸ਼ਾਮਿਲ ਹੋਏ।
ਇਸ ਤੋਂ ਪਹਿਲਾਂ ਸੁਸਾਇਟੀ ਦੇ ਕੌਮੀ ਤੇ ਕੌਮਾਂਤਰੀ ਤਾਲਮੇਲ ਵਿਭਾਗ ਦੇ ਸੂਬਾਈ ਮੁਖੀ ਜਸਵੰਤ ਮੁਹਾਲੀ ਨੇ ਸਿਖਲਾਈ ਵਰਕਸ਼ਾਪ ਦੇ ਮਕਸਦ ਬਾਰੇ ਚਾਨਣਾ ਪਾਉਂਦੇ ਹੋਏ ਸਾਰੇ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ।
ਇਸ ਮੌਕੇ ਵੱਖ ਵੱਖ ਤਰਕਸ਼ੀਲ ਸੰਸਥਾਵਾਂ ਦੇ ਬਾਹਰੋਂ ਆਏ ਡੈਲੀਗੇਟਾਂ ਰਾਜੇਸ਼ ਪੇਗਾ,ਸੁਰੇਸ਼ ਕੁਮਾਰ,ਵਿਕਾਸ,,ਮਦਨ, ਮਨੋਜ ਮਲਿਕ,ਰਾਮ ਮੂਰਤੀ, ਅਭਿਨਵ ਜੰਮੂ,ਬੀਰਬਲ ਭਦੌੜ,ਸੰਦੀਪ ਕੁਮਾਰ,ਵਿਕਾਸ,ਰਾਜਾ ਰਾਮ ਹੰਡਿਆਇਆ,ਤੋਂ ਇਲਾਵਾ ਤਰਕਸ਼ੀਲ ਸੁਸਾਇਟੀ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਰਾਜਿੰਦਰ ਭਦੌੜ,ਹੇਮ ਰਾਜ ਸਟੈਨੋਂ,ਰਾਜੇਸ਼ ਅਕਲੀਆ, ਰਾਜਪਾਲ ਬਠਿੰਡਾ,ਰਾਮ ਸਵਰਨ ਲੱਖੇਵਾਲੀ,ਜੋਗਿੰਦਰ ਕੁੱਲੇਵਾਲ, ਸੁਮੀਤ ਅੰਮ੍ਰਿਤਸਰ ਗੁਰਪ੍ਰੀਤ ਸ਼ਹਿਣਾ,ਸੰਦੀਪ ਧਾਰੀਵਾਲ ਭੋਜਾਂ,ਸਤਪਾਲ ਸਲੌਹ, ਭੂਰਾ ਸਿੰਘ ਮਹਿਮਾਸਰਜਾ,ਅਜਾਇਬ ਜਲਾਲਆਣਾ, ਹਰਚੰਦ ਭਿੰਡਰ,ਰਾਮ ਕੁਮਾਰ ਪਟਿਆਲਾ, ਬਲਵਿੰਦਰ ਬਰਨਾਲਾ ਆਦਿ ਸ਼ਾਮਿਲ ਹੋਏ।
ਤਰਕਸ਼ੀਲ ਸੁਸਾਇਟੀ ਪੰਜਾਬ
7696030173
Leave a Comment
Your email address will not be published. Required fields are marked with *