ਐਡਮਿੰਟਨ (ਕਨੇਡਾ) ਦੀ ਪ੍ਰਸਿੱਧ ਐਡਮਿੰਟਨ ਪਬਲਿਕ ਲਾਇਬ੍ਰੇਰੀ ਮੈਡੋਂਸ ਵਿਖੇ ਸਭ ਰੰਗ ਸਾਹਿਤ ਸਭਾ ਵਲੋਂ ਪ੍ਰਸਿੱਧ ਧਾਰਮਿਕ ਕਵੀ ਕਰਮਜੀਤ ਸਿੰਘ ਨੂਰ ਦੀ ਪੁਸਤਕ ‘ਨੂਰ ਛਾ ਗਿਆ’ ਦਾ ਵਿਮੋਚਨ ਅਤੇ ਕਵੀ ਦਰਬਾਰ ਕਰਵਾਇਆ ਗਿਆ।
ਪੁਸਤਕ ਵਿਮੋਚਨ ਵਰਤਮਾਨ ਐਮ.ਐਲ.ਏ. ਸ੍ਰੀ ਜਸਬੀਰ ਦਿਉਲ, ਬਲਵਿੰਦਰ ਬਾਲਮ, ਦਲਬੀਰ ਸਿੰਘ ਰਿਆੜ, ਨਰਿੰਦਰ ਸਿੰਘ, ਅਵਦੇਸ਼ ਸ਼ਰਮਾ, ਮਨਦੀਪ ਕੌਰ, ਬਲਦੇਵ ਸਿੰਘ ਭੁੱਲਰ, ਪ੍ਰਤਾਪ ਸਿੰਘ ਬੱਲ, ਰਾਜਿੰਦਰ ਬਾਲੀ, ਕੇਵਲ ਸਿੰਘ ਬੱਲ, ਅਸ਼ੋਕ ਕੁਮਾਰ ਐਰੀ, ਹਰਿੰਦਰਪਾਲ ਸਿੰਘ, ਸਤਿੰਦਰਪਾਲ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ।
ਇਸ ਮੌਕੇ ਸਭਾ ਦੇ ਪ੍ਰਧਾਨ ਬਲਵਿੰਦਰ ਬਾਲਮ ਅਤੇ ਸਕੱਤਰ ਦਲਬੀਰ ਸਿੰਘ ਰਿਆੜ ਨੇ ਕਿਹਾ ਇੰਜ. ਕਰਮਜੀਤ ਸਿੰਘ ਨੂਰ ਦੀ ਕਾਵਿ ਪੁਸਤਕ ਨੂਰ ਛਾ ਗਿਆ ਇਕ ਧਾਰਮਿਕ ਕਵਿਤਾਵਾਂ ਦੀ ਪੁਸਤਕ ਹੈ। ਜੋ ਇੰਨਸਾਨੀ ਕਦਰਾਂ ਕੀਮਤਾਂ ਨੂੰ ਛੂਹਦੀ ਹੈ। ਇਸ ਵਿਚ ਲਗਭਗ 75 ਕਵਿਤਾਵਾਂ ਹਨ ਜੋ ਰਸ ਪ੍ਰਧਾਨ ਅਤੇ ਲੈਅ ਮਈ ਹਨ। ਇਹਨ੍ਹਾਂ ਕਵਿਤਾਵਾਂ ਵਿਚ ਧਾਰਮਿਕ ਸਿਖਿਆ ਦੇ ਨਾਲ ਨਾਲ ਵਿਅਕਤੀਗਤ ਕਾਵਿ ਰਚਨਾਵਾਂ ਵੀ ਹਨ ਜੋ ਮਹਾਨ ਸ਼ਖ਼ਸੀਅਤਾਂ ਬਾਰੇ ਚਾਨਣ ਪਾਉਂਦੀਆਂ ਹਨ। ਮੌਕੇ ’ਤੇ ਹਾਜ਼ਰ ਕਵੀਆਂ ਨੇ ਅਪਣੀਆਂ ਕਵਿਤਾਵਾਂ ਸੁਣਾ ਕੇ ਖੂਬ ਰੰਗ ਬੰਨਿਆ। ਭਵਿੱਖ ਵਿਚ ਇਕ ਕਵੀ ਦਰਬਾਰ ਕਰਵਾਉਣ ਦੀ ਯੋਜਨਾ ਵੀ ਉਲੀਕੀ ਗਈ।
ਬਲਵਿੰਦਰ ਬਾਲਮ ਐਡਮਿੰਟਨ ਕਨੇਡਾ, 98156-25409
Leave a Comment
Your email address will not be published. Required fields are marked with *