ਕੋਟਕਪੂਰਾ, 16 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੀ ਨਾਮਵਰ ਸੰਸਥਾ ਉਪਭੋਗਤਾ ਅਧਿਕਾਰ ਸੰਗਠਨ (ਸੀ.ਆਰ.ਉ.) ਵਲੋਂ ਇੱਕ ਸੰਮੇਲਨ ਪੰਜਾਬ ਪ੍ਰਧਾਨ ਪੰਕਜ ਸੂਦ ਦੀ ਅਗਵਾਈ ਹੇਠ ਰੱਖਿਆ ਗਿਆ, ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਨਵੀਨ ਸ਼ਰਮਾ ਨੇ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀl ਇਸ ਮੌਕੇ ਸੰਸਥਾ ਵਲੋਂ ਐਡਵੋਕੇਟ ਅਜੀਤ ਵਰਮਾ ਅਤੇ ਐਡੋਵਕੇਟ ਆਸ਼ੀਸ਼ ਗਰੋਵਰ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਐਡਵੋਕੇਟ ਅਜੀਤ ਵਰਮਾ ਨੂੰ ਸੰਸਥਾ ਦੇ ਲੀਗਲ ਸੈੱਲ ਦਾ ਪੰਜਾਬ ਪ੍ਰਧਾਨ ਅਤੇ ਆਸ਼ੀਸ਼ ਗਰੋਵਰ ਐਡੋਵਕੇਟ ਨੂੰ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਅਜੀਤ ਵਰਮਾ ਐਡਵੋਕੇਟ ਅਤੇ ਆਸ਼ੀਸ਼ ਗਰੋਵਰ ਐਡੋਵਕੇਟ ਨੇ ਆਪਣੀ ਟੀਮ ਵਿੱਚ ਵਾਧਾ ਕਰਦੇ ਹੋਏ ਲਵੀਸ਼ ਅਰੋੜਾ ਐਡਵੋਕੇਟ ਚੰਡੀਗੜ੍ਹ ਨੂੰ ਉਪ ਪ੍ਰਧਾਨ ਪੰਜਾਬ, ਅਨਮੋਲ ਬਜਾਜ ਐਡਵੋਕੇਟ ਜ਼ਿਲਾ ਪ੍ਰਧਾਨ ਫਿਰੋਜ਼ਪੁਰ, ਤੇਜਿੰਦਰ ਕੁਮਾਰ ਐਡਵੋਕੇਟ ਇੰਚਾਰਜ ਨਿਹਾਲ ਸਿੰਘ ਵਾਲਾ, ਨਸੀਬ ਸਿੰਘ ਸਿੱਧੂ ਐਡਵੋਕੇਟ ਇੰਚਾਰਜ ਧਰਮਕੋਟ, ਪ੍ਰਵੀਨ ਕੁਮਾਰ ਮਿੱਤਲ ਐਡਵੋਕੇਟ ਇੰਚਾਰਜ ਮੋਗਾ, ਲਖਵਿੰਦਰ ਸਿੰਘ ਗਿੱਲ ਐਡਵੋਕੇਟ ਇੰਚਾਰਜ ਜ਼ੀਰਾ ਨਿਯੁਕਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਅਜੀਤ ਵਰਮਾ ਅਤੇ ਆਸ਼ੀਸ਼ ਗਰੋਵਰ ਐਡੋਵਕੇਟ ਨੇ ਸੰਸਥਾ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਲੀਗਲ ਸੈੱਲ ਦੀ ਟੀਮ ਨੂੰ ਜੋ ਜ਼ੁੰਮੇਵਾਰੀ ਦਿੱਤੀ ਗਈ, ਉਸ ਨੂੰ ਸਭ ਮੈਂਬਰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਯਤਨਸ਼ੀਲ ਰਹਿਣਗੇ।