ਮਨਪ੍ਰੀਤ ਕੌਰ ਅਤੇ ਇਮਾਨਦੀਪ ਕੌਰ ਨੇ ਜਿੱਤੇ ਗੋਲਡ ਮੈਡਲ : ਚੇਅਰਮੈਨ ਸ਼ਰਮਾ
ਕੋਟਕਪੂਰਾ 01 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਕੋਟਕਪੂਰਾ ਜ਼ੋਨ ਦੇ ਐੱਸ.ਬੀ.ਐੱਸ. ਕਾਲਜ ਵਿਖੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਅੰਡਰ-17 ਅਤੇ 19 ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੈਂਪੀਅਨਸ਼ਿਪ ਹਾਸਲ ਕੀਤੀ। ਐਥਲੈਟਿਕਸ ਵਿੱਚ ਅੰਡਰ-17 ਵਿੱਚੋਂ ਮਨਪ੍ਰੀਤ ਕੌਰ ਸਪੁੱਤਰੀ ਸੁਰਜੀਤ ਸਿੰਘ (200 ਮੀਟਰ), ਇਮਾਨਦੀਪ ਕੌਰ ਸਪੁੱਤਰੀ ਜਗਦੀਪ ਸਿੰਘ (800 ਮੀਟਰ) ਨੇ ਗੋਲਡ ਮੈਡਲ, ਉੱਚੀ ਛਾਲ ਵਿੱਚੋਂ ਅਰਸ਼ਦੀਪ ਕੌਰ ਸਪੁੱਤਰੀ ਜਸਕਰਨ ਸਿੰਘ ਨੇ ਗੋਲਡ ਮੈਡਲ, ਡਿਸਕਸ ਥਰੋਅ ਵਿੱਚੋਂ ਇਮਾਨਦੀਪ ਕੌਰ ਸਪੁੱਤਰੀ ਜਗਦੀਪ ਸਿੰੰੰਘ ਨੇ ਗੋਲਡ ਮੈਡਲ, ਲੰਮੀ ਛਾਲ ਵਿੱਚੋਂ ਰਵਨੀਸ਼ ਕੌਰ ਸਪੁੱਤਰੀ ਦਵਿੰਦਰ ਸਿੰਘ ਨੇ ਗੋਲਡ ਮੈਡਲ, ਦੀਕਸ਼ਾ ਸਪੁੱਤਰੀ ਭੀਮ ਸੇਨ (3000 ਮੀਟਰ) ਅਤੇ ਲੰਮੀ ਛਾਲ ਵਿੱਚੋਂ ਸੁਹਾਨੀ ਸਪੁੱਤਰੀ ਧੰਨਵੀਰ ਚੌਧਰੀ ਨੇ ਸਿਲਵਰ ਮੈਡਲ, ਮਨਪ੍ਰੀਤ ਕੌਰ ਸਪੁੱਤਰੀ ਸੁਰਜੀਤ ਸਿੰਘ (1500 ਮੀਟਰ), ਦੀਕਸ਼ਾ ਸਪੁੱਤਰੀ ਭੀਮ ਸੇਨ (100 ਮੀਟਰ) ਨੇ ਬਰਾਊਜ਼ ਮੈਡਲ ਪ੍ਰਾਪਤ ਕੀਤੇ। ਅੰਡਰ-19 ਵਿੱਚੋਂ ਪਵਨਦੀਪ ਕੌਰ ਸਪੁੱਤਰੀ ਚਰਨਜੀਤ ਸਿੰਘ (100 ਮੀਟਰ), ਖੁਸ਼ਦੀਪ ਕੌਰ ਸਪੁੱਤਰੀ ਜਗਮੋਹਨ ਸਿੰਘ (200 ਮੀਟਰ), ਪਵਨਦੀਪ ਕੌਰ ਸਪੁੱਤਰੀ ਚਰਨਜੀਤ ਸਿੰਘ (400 ਮੀਟਰ) ਨੇ ਗੋਲਡ ਮੈਡਲ, ਲੰਮੀ ਛਾਲ ਵਿੱਚੋਂ ਖੁਸ਼ਦੀਪ ਕੌਰ ਸਪੁੱਤਰੀ ਜਗਮੋਹਨ ਸਿੰਘ ਨੇ ਗੋਲਡ ਮੈਡਲ, ਸ਼ਾਟਪੁੱਟ ਵਿੱਚੋਂ ਕੁਲਦੀਪ ਸ਼ਰਮਾ ਸਪੁੱਤਰੀ ਮਨਜਿੰਦਰ ਸਿੰਘ ਨੇ ਗੋਲਡ ਮੈਡਲ, ਉੱਚੀ ਛਾਲ ਵਿੱਚੋਂ ਪਵਨਦੀਪ ਕੌਰ ਸਪੁੱਤਰੀ ਚਰਨਜੀਤ ਸਿੰਘ ਨੇ ਗੋਲਡ ਮੈਡਲ, ਡਿਸਕਸ ਥਰੋਅ ਵਿੱਚੋਂ ਕੁਲਦੀਪ ਸ਼ਰਮਾ ਸਪੁੱਤਰੀ ਮਨਜਿੰਦਰ ਸਿੰਘ ਨੇ ਗੋਲਡ ਮੈਡਲ, ਸ਼ਾਟਪੁੱਟ ਵਿੱਚੋਂ ਹਰਮਨਦੀਪ ਕੌਰ ਸਪੁੱਤਰੀ ਬਾਜ ਸਿੰਘ ਨੇ ਸਿਲਵਰ ਮੈਡਲ, ਉੱਚੀ ਛਾਲ ਵਿੱਚੋਂ ਇਸ਼ਮਨਮੀਤ ਕੌਰ ਸਪੁੱਤਰੀ ਜਸਵਿੰਦਰ ਸਿੰਘ ਨੇ ਸਿਲਵਰ ਮੈਡਲ, ਡਿਸਕਸ ਥਰੋਅ ਵਿੱਚੋਂ ਹਰਮਨਦੀਪ ਕੌਰ ਸਪੁੱਤਰੀ ਬਾਜ ਸਿੰਘ ਨੇ ਸਿਲਵਰ ਮੈਡਲ, ਹਰਮਨਦੀਪ ਕੌਰ ਸਪੁੱਤਰੀ ਬਾਜ ਸਿੰਘ (100 ਮੀਟਰ) ਨੇ ਬਰਾਊਜ਼ ਮੈਡਲ, ਇਸ਼ਮਨਮੀਤ ਕੌਰ ਸਪੁੱਤਰੀ ਜਸਵਿੰਦਰ ਸਿੰਘ (200 ਮੀਟਰ) ਨੇ ਬਰਾਊਜ਼ ਮੈਡਲ, ਲੰਮੀ ਛਾਲ ਵਿੱਚੋਂ ਇਸ਼ਮਨਮੀਤ ਕੌਰ ਸਪੁੱਤਰੀ ਜਸਵਿੰਦਰ ਸਿੰਘ ਨੇ ਬਰਾਊਜ਼ ਮੈਡਲ ਪ੍ਰਾਪਤ ਕੀਤੇ। ਸਕੂਲ ਦੇ ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇੇ ਵਿਦਿਆਰਥਣਾਂ ਦੀ ਇਸ ਸ਼ਾਨਦਾਰ ਜਿੱਤ ਲਈ ਉਨ੍ਹਾਂ ਦੇ ਮਾਪਿਆਂ, ਸਕੂਲ ਦੇ ਕੋਚ ਹਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ, ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਕੂਲ ਦੇ ਕੋਚ ਸਾਹਿਬਾਨਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਨਵਪ੍ਰੀਤ ਸ਼ਰਮਾ, ਕੋਚ ਹਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸਨ।