ਫਰੀਦਕੋਟ 30 ਅਗਸਤ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: 295 ਜ਼ਿਲਾ ਫਰੀਦਕੋਟ ਦੀ ਆਗੂ ਟੀਮ ਨੇ ਜ਼ਿਲਾਪ੍ਰਧਾਨ ਡਾਕਟਰ ਅੰਮ੍ਰਿਤਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਜੈਤੋ ਦੀ ਵਿਧਾਇਕ ਸ੍ਰ ਅਮੋਲਕ ਸਿੰਘ ਨਾਲ ਉਹਨਾਂ ਦੇ ਦਫਤਰ ਜੈਤੋ ਵਿਖੇ ਮੁਲਾਕਾਤ ਕੀਤੀ ਅਤੇ ਅਣ ਰਜਿਸਟਰਡ ਡਾਕਟਰਾਂ ਦੇ ਮਸਲੇ ਦੇ ਹੱਲ ਲਈ ਬੇਨਤੀ ਕੀਤੀ ਤੇ ਇਹ ਵੀ ਦੱਸਿਆ ਕਿ ਸਾਡੀ ਜਥੇਬੰਦੀ ਵੱਲੋਂ ਫਰੀਦਕੋਟ ਦੇ ਵਿਧਾਇਕ ਸ੍ਰ ਗੁਰਦਿੱਤ ਸਿੰਘ ਜੀ ਸੇਖੋਂ ਅਤੇ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਜੀ ਸੰਧਵਾਂ ਨੂੰ ਵੀ ਆਪਣਾ ਮੰਗ ਪੱਤਰ ਦੇ ਚੁੱਕੇ ਹਨ ਤੇ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਵਾਇਆ ਹੈ ਕਿ ਅਸੀਂ ਤੁਹਾਡਾ ਮਸਲਾ ਸਤੰਬਰ ਮਹੀਨੇ ਵਿੱਚ ਹੋ ਰਹੇ ਮੌਨਸੂਨ ਸੈਸ਼ਨ ਵਿੱਚ ਜਰੂਰ ਉਠਾਵਾਂਗੇ। ਇਸ ਤੇ ਸ੍ਰ ਅਮੋਲਕ ਸਿੰਘ ਜੀ ਨੇ ਕਿਹਾ ਕਿ ਅਗਰ ਸੇਖੋਂ ਸਾਹਿਬ ਅਤੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਜੀ ਤੁਹਾਡਾ ਮਸਲਾ ਉਠਾਉਂਦੇ ਹਨ ਤਾਂ ਮੈਂ ਉਸ ਮਸਲੇ ਦੀ ਪੂਰੇ ਜ਼ੋਰ ਨਾਲ ਪਰੋੜਤਾ ਕਰਾਂਗਾ। ਸਾਨੂੰ ਸਭ ਨੂੰ ਤੁਹਾਡੀ 24 ਘੰਟੇ ਜਰੂਰਤ ਹੈ।ਤੁਸੀਂ ਲੋਕਾਂ ਦੀ ਸੇਵਾ ਲਈ ਹਰ ਵਕਤ ਤਿਆਰ ਰਹਿੰਦੇ ਹੋ ਇਸ ਲਈ ਅਸੀਂ ਤੁਹਾਡਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ।
ਮੰਗ ਪੱਤਰ ਦੇਣ ਵਾਲਿਆਂ ਵਿੱਚ ਜਿਲਾ ਪ੍ਰਧਾਨ ਡਾ. ਅੰਮ੍ਰਿਤਵੀਰ ਸਿੰਘ ਸਿੱਧੂ,ਜ਼ਿਲਾ ਖਜ਼ਾਨਚੀ ਡਾ. ਜਗਸੀਰ ਸਿੰਘ,ਜ਼ਿਲਾ ਜਨਰਲ ਸਕੱਤਰ ਡਾ. ਸਰਾਜ ਦੀਨ, ਜ਼ਿਲਾ ਚੇਅਰਮੈਨ ਡਾ. ਜਰਨੈਲ ਸਿੰਘ ਡੋਡ, ਜ਼ਿਲ੍ਹਾ ਸੰਵਿਧਾਨਕ ਕਮੇਟੀ ਦੇ ਚੇਅਰਮੈਨ ਡਾ۔ ਜਸਵਿੰਦਰ ਸਿੰਘ ਖੀਵਾ ਜ਼ਿਲਾ ਸਪੋਕਸਮੈਨ ਡਾ۔ਬਲਵਿੰਦਰ ਸਿੰਘ ਬਰਗਾੜੀ,ਡਾ ਗੁਰਪਾਲ ਸਿੰਘ ਮੌੜ,ਵੈਦ ਬਗੀਚਾ ਸਿੰਘ,ਜ਼ਿਲਾ ਸੀਨੀਅਰ ਮੀਤ ਪ੍ਰਧਾਨ ਡਾ ਬਲਵਿੰਦਰ ਸਿੰਘ,ਜੈਤੋ ਬਲਾਕ ਦੇ ਪ੍ਰਧਾਨ ਡਾ ਹਰਪਾਲ ਸਿੰਘ, ਬਲਾਕ ਬਾਜਾਖਾਨਾ ਦੇ ਪ੍ਰਧਾਨ ਡਾ ਜਸਵਿੰਦਰ ਸਿੰਘ,ਬਲਾਕ ਖਾਰਾ ਦੇ ਪ੍ਰਧਾਨ ਡਾਕਟਰ ਸੁਖਜਿੰਦਰ ਸਿੰਘ ਸਿੱਧੂ,ਬਲਾਕ ਪੰਜਗਰਾਈ ਦੇ ਪ੍ਰਧਾਨ ਡਾਕਟਰ ਮੰਦਰ ਸਿੰਘ ਸੰਘਾ,ਬਲਾਕ ਕੋਟਕਪੁਰਾ ਦੇ ਪ੍ਰਧਾਨ ਡਾਕਟਰ ਰਣਜੀਤ ਸਿੰਘ, ਡਾਕਟਰ ਸੁਖਚੈਨ ਸਿੰਘ,ਡਾਕਟਰ ਰਾਜ ਸਿੰਘ ਪੰਜਗਰਾਈ,ਡਾਕਟਰ ਕੇਵਲ ਸਿੰਘ, ਡਾਕਟਰ ਹਰਮੇਲ ਸਿੰਘ, ਡਾਕਟਰ ਗੁਰਪ੍ਰੀਤ ਸਿੰਘ ਗੋਪੀ,ਡਾਕਟਰ ਬਲਕਾਰ ਸਿੰਘ,ਡਾਕਟਰ ਚੇਤਨ ਸ਼ਰਮਾ,ਡਾਕਟਰ ਸੰਦੀਪ ਕੁਮਾਰ ਰੰਗਾ,ਡਾਕਟਰ ਹਰਮਿੰਦਰ ਸਿੰਘ ਚੰਦ ਭਾਨ ਅਤੇ ਹੋਰ ਵੀ ਬਹੁਤ ਸਾਰੇ ਡਾਕਟਰ ਸਾਥੀ ਸ਼ਾਮਿਲ ਹੋਏ।