ਫਰੀਦਕੋਟ 21 ਅਗਸਤ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਬਲਾਕ ਪੰਜ ਗਰਾਈ ਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਮੰਦਰ ਸਿੰਘ ਸੰਘਾ ਦੇ ਪ੍ਰਧਾਨਗੀ ਹੇਠ ਡਾਕਟਰ ਸਰੂਪ ਸਿੰਘ ਦੇ ਕਲੀਨਿਕ ਵਿਖੇ ਹੋਈ.ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਲਕੱਤਾ ਵਿਖੇ ਟ੍ਰੇਨਿੰਗ ਡਾਕਟਰ ਨਾਲ ਵੈਸ਼ੀਅਨ ਆ ਢੰਗ ਨਾਲ ਹੋਏ ਸਮੂਹਿਕ ਬਲਾਤਕਾਰ ਤੋਂ ਬਾਅਦ ਹੋਏ ਕਤਲ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਮੀਟਿੰਗ ਵਿੱਚ ਮਰਹੂਮ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਮੀਟਿੰਗ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ. ਅਗਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤਾਂ ਜ਼ਿਲਾ ਪ੍ਰਧਾਨ ਅੰਮ੍ਰਿਤ ਵੀਰ ਸਿੰਘ ਦੇ ਨਿਰਦੇਸ਼ਾਂ ਤੇ ਸੰਗਠਨ ਵੱਲੋਂ ਸਰਕਾਰ ਦੇ ਖਿਲਾਫ ਚੱਲ ਰਹੇ ਅੰਦੋਲਨਾਂ ਵਿੱਚ ਹਿੱਸਾ ਲਿਆ ਜਾਵੇਗਾ। ਮੀਟਿੰਗ ਵਿੱਚ ਸ਼ਾਮਿਲ ਡਾਕਟਰ ਜਸਵਿੰਦਰ ਸਿੰਘ ਚੇਅਰਮੈਨ ਜ਼ਿਲ੍ਹਾ ਮੈਨੇਜਮੈਂਟ ਕਮੇਟੀ,ਡਾਕਟਰ ਰਾਜ ਸਿੰਘ, ਡਾਕਟਰ ਸਰਾਜ ਖਾਨ ਜਿਲਾ ਜਨਰਲ ਸਕੱਤਰ , ਡਾਕਟਰ ਜਗਸੀਰ ਗਿੱਲ, ਡਾਕਟਰ ਜਗਸੀਰ ਮੁਹੰਮਦ, ਡਾਕਟਰ ਜੀਤ ਸਿੰਘ ਬਲਾਕ ਖਜਾਨਚੀ, ਡਾਕਟਰ ਲਖਵਿੰਦਰ ਸਿੰਘ ਬਲਾਕ ਜਨਰਲ ਸਕੱਤਰ, ਡਾਕਟਰ ਜਸਵਿੰਦਰ ਸਿੰਘ ਬਿੱਲੂ, ਡਾਕਟਰ ਗੁਰਦੇਵ ਸਿੰਘ, ਡਾਕਟਰ ਰੇਸ਼ਮ ਸਿੰਘ, ਡਾਕਟਰ ਗੋਰਾ, ਡਾਕਟਰ ਸਾਰਜੰਟ ਸਿੰਘ ਦੇਵੀ ਵਾਲਾ, ਡਾਕਟਰ ਬਲਵੀਰ ਸਿੰਘ, ਡਾਕਟਰ ਸੁਖਵਿੰਦਰ ਸਿੰਘ ਔਲਖ,ਡਾਕਟਰ ਜਸਵੀਰ,ਡਾਕਟਰ ਗਗਨਦੀਪ ਸਿੰਘ, ਡਾਕਟਰ ਪਵਨ, ਡਾਕਟਰ ਸੋਨੂ ਔਲਖ,ਡਾਕਟਰ ਬਲਵਿੰਦਰ ਸਿੰਘ ਦਿੱਲੀ ਵਾਲਾ, ਅਤੇ ਹੋਰ ਮੈਂਬਰ ਸ਼ਾਮਿਲ ਸਨ.