ਵਿਸ਼ੇਸ਼ ਪ੍ਰੋਗਰਾਮ ਗੁਰੂ ਅਰਸ਼ੀ ਕਲਮਾਂ ਕਵੀ ਦਰਬਾਰ ਰਿਹਾ ਅਧਿਆਪਕ ਦਿਵਸ ਨੂੰ ਸਮਰਪਿਤ

ਕਨੇਡਾ, 11ਸਤੰਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ )
ਓਂਟੈਰੀਓ ਫਰੈਂਡਸ ਕਲੱਬ ਕੈਨੇਡਾ ਵੱਲੋਂ ਚੇਅਰਮੈਨ ਸ.ਰਵਿੰਦਰ ਸਿੰਘ ਕੰਗ ਦੀ ਸਰਪ੍ਰਸਤੀ ਹੇਠ ਮਹੀਨੇਵਾਰ ਅਰਸ਼ੀ ਕਲਮਾਂ ਕਵੀ ਦਰਬਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਰਿਟਾਇਰਡ ਪ੍ਰਿੰਸੀਪਲ, ਲੇਖਿਕਾ ਹਰਜਿੰਦਰ ਕੌਰ ਸੱਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬੀ ਮਾਂ ਬੋਲੀ ਤੇ ਸੇਵਾਦਾਰ ,ਸਟੇਟ ਅਵਾਰਡੀ ਅਤੇ ਕਲਾਕਾਰ ਸ. ਜਗਤਾਰ ਸਿੰਘ ਸੋਖੀ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਿਲ ਹੋਏ । ਸਭਾ ਦੀ ਚੇਅਰਮੈਨ ਸ. ਰਵਿੰਦਰ ਸਿੰਘ ਕੰਗ ਨੇ ਸਭ ਦਾ ਨਿੱਘਾ ਸਵਾਗਤ ਕੀਤਾ ਅਤੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਭਾ ਦੀ ਸਰਪਰਸਤ ਮੈਡਮ ਕਵੰਲਦੀਪ ਕੌਰ ਨੇ ਮੋਹ ਭਿੱਜੇ ਸ਼ਬਦਾਂ ਨਾਲ ਮੁੱਖ ਮਹਿਮਾਨ ਪ੍ਰਿੰਸੀਪਲ ਹਰਜਿੰਦਰ ਕੌਰ ਸੱਧਰ ਬਾਰੇ ਸਾਰਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਮੈਡਮ ਕੰਵਲਦੀਪ ਕੌਰ ਨੇ ਓਂਟੈਰੀਓ ਫਰੈਂਡਸ ਕਲੱਬ ਦੇ ਸ਼ਾਨਦਾਰ ਕਾਰਜ ਕਰਦਿਆਂ 16 ਸਾਲ ਪੂਰੇ ਹੋਣ ਤੇ ਸਭ ਨੂੰ ਵਧਾਈ ਦਿੱਤੀ ਅਤੇ ਇਹਨਾਂ 16 ਸਾਲਾਂ ਦੇ ਸਫਰ ਨੂੰ ਆਪਣੀ ਇੱਕ ਰਚਨਾ ਦੇ ਰਾਹੀਂ ਸਭ ਦੇ ਅੱਗੇ ਰੱਖਿਆ। ਸੰਸਥਾ ਦੇ ਚੇਅਰ ਪਰਸਨ , ਗੀਤਕਾਰ ਕੁਲਵੰਤ ਕੌਰ ਚੰਨ ਨੇ ਆਪਣਾ ਗੀਤ ਤਰਨੁੰਮ ਵਿੱਚ ਸੁਣਾ ਕੇ ਪ੍ਰੋਗਰਾਮ ਦਾ ਵਧੀਆ ਆਗਾਜ਼ ਕੀਤਾ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਪਰਵੀਨ ਕੌਰ ਸਿੱਧੂ ,ਸਰਬਜੀਤ ਕੌਰ ਪੀ.ਸੀ , ਮਹਿੰਦਰ ਸਿੰਘ ਜੱਗੀ, ਨੀਲੂ ਜਰਮਨੀ, ਅਮਰ ਕੌਰ ਬੇਦੀ, ਸਰਦੂਲ ਸਿੰਘ ਭੱਲਾ, ਡਾ.ਸਰਬਜੀਤ ਕੌਰ,ਪੋਲੀ ਬਰਾੜ, ਭੁਪਿੰਦਰ ਕੌਰ ਭੋਪਾਲ , ਗੁਰਪ੍ਰੀਤ ਕੌਰ ਗੇਦੂ , ਸੁਖਦੇਵ ਸਿੰਘ ਗੰਢਵਾ, ਬਖਸ਼ੀਸ਼ ਦੇਵੀ, ਪ੍ਰਕਾਸ਼ ਕੌਰ ਪਾਸ਼ਾ, ਨਿਰਮਲ ਕੋਟਲਾ, ਅਸ਼ੋਕ ਭੰਡਾਰੀ, ਕੈਲਾਸ਼ ਠਾਕੁਰ, ਮਨਜੀਤ ਕੌਰ ਧੀਮਾਨ, ਸਤਨਾਮ ਕੌਰ ਲਾਲੀ, ਅਰਸ਼ਪ੍ਰੀਤ ਕੌਰ ਸਿੰਧੂ, ਮਾਲਵਿੰਦਰ ਸ਼ਾਇਰ, ਸੰਗੀਤਾ ਭਾਰਦਵਾਜ, ਜਗਦੀਸ਼ ਕੌਰ, ਸੰਦੀਪ ਕੌਰ ਆਦਿ ਸਾਹਿਤਕਾਰਾਂ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਇਸ ਤੋਂ ਬਿਨਾਂ ਪ੍ਰੋਗਰਾਮ ਇੰਚਾਰਜ ਪਵਨਦੀਪ ਕੌਰ, ਜਨਰਲ ਸਕੱਤਰ ਡਾ.ਅਮਨਪ੍ਰੀਤ ਕੌਰ ਕੰਗ ਅਤੇ ਉਪ ਪ੍ਰਧਾਨ, ਪੰਜਾਬ ਵੁਮਨ ਵਿੰਗ ਦਵਿੰਦਰ ਖੁਸ਼ ਧਾਲੀਵਾਲ ਨੇ ਵੀ ਆਪਣੇ ਰਚਨਾਵਾਂ ਦੀ ਸਾਂਝ ਪਾਈ। ਅਖੀਰ ਵਿੱਚ ਸਭਾ ਦੇ ਇੰਡੀਆ ਦੇ ਪ੍ਰਧਾਨ ਡਾ. ਨੈਬ ਸਿੰਘ ਮੰਡੇਰ ਨੇ ਸਾਰੇ ਹੀ ਹਾਜ਼ਰੀਨ ਕਵੀਆਂ ਦਾ ਧੰਨਵਾਦ ਕੀਤਾ। ਡਾ. ਸਤਿੰਦਰ ਕੌਰ ਬੁੱਟਰ ਦੁਬਾਰਾ ਬਾਖੂਬੀ ਮੰਚ ਸੰਚਾਲਨ ਕੀਤਾ ਗਿਆ। ਅਰਸ਼ੀ ਕਲਮਾ ਦਾ ਇਹ ਕਵੀ ਦਰਬਾਰ ਅਮਿਟ ਪੈੜਾ ਛੱਡਦੇ ਹੋਏ ਸੰਪੰਨ ਹੋਇਆ।