ਪੁੱਤ ਨਾ, ਜਦ, ਆਪਣੇ, ਫਰਜ਼, ਪਛਾਣੇ
ਮਾਪਿਆਂ ਦੀ ਕਹੀ ਗੱਲ ਇੱਕ ਨਾ ਜਾਣੇ
ਧੀ ਵੀ ਜਦ ਲੈ ਜਾਏ, ਕਚਹਿਰੀ- ਥਾਣੇ,
ਫਿਰ-ਬਾਪੂ ਵੀ, ਮਨ ਕੇ—ਰੱਬ ਦੇ, ਭਾਣੇ
ਵੇਖ, ਔਲਾਦ ਦੀਆਂ ਗੰਦੀਆਂ,ਕਰਤੂਤਾਂ
ਗੋਡਿਆਂ ਦੇ ਵਿੱਚ—-ਸਿਰ ਲੈ ਬਹਿੰਦਾ
ਕਹਿੰਦੇ—ਓਦੋਂ——ਫਿਰ——ਲੋਕੋ ਓ
ਬੰਦਾ——- ਜਿਉੰਦਾ ਹੀ—ਮਰ ਜਾਂਦਾ,
ਪੁੱਤ—ਬਣ, ਕਪੁੱਤ, ਜਦ— ਹੱਥ ਪਾਵੇ
ਬਾਪ ਦੀ ਦਾੜ੍ਹੀ—ਜਾਂ ਫਿਰ ਗਲ਼ਾਵੇਂ ਨੂੰ,
ਕਹਿੰਦੇ, ਵੰਡ—ਵੰਡਾਈਆਂ—ਘਰ ਦਾ
ਖਤਮ ਕਰ ਜਾਂਦਾ— ਚਲਦੇ, ਲਾਣੇ ਨੂੰ,
ਵਿੱਚ ਪੰਚਾਇਤ ਦੇ ਬੈਠਾ ਹੋਇਆ ਬੰਦਾ
ਫਿਰ, ਕਹੀ—ਸੁਣੀ— ਸਭ, ਜ਼ਰ ਲੈਂਦਾ
ਕਹਿੰਦੇ—-ਓਦੋਂ——ਫਿਰ— ਲੋਕੋ ਓ
ਬੰਦਾ—— ਜਿਉੰਦਾ ਹੀ— ਮਰ ਜਾਂਦਾ
ਲਾਡਾਂ ਦੇ ਨਾਲ, ਪਾਲੀ, ਧੀ-ਧਿਆਣੀ
ਜਦ, ਲੱਭ ਲਵੇ, ਖੁਦ ਹੀ—-ਹਾਣੀ ਨੂੰ
ਮਿੱਟੀ ਦੇ ਵਿੱਚ, ਮਿਲਾ ਦੇਵੇ—ਇੱਜ਼ਤਾਂ
ਲੁਕ-ਛਿਪ ਕੇ ਮਿਲਦੀ ਫਿਰੇ ਹਾਣੀ ਨੂੰ,
ਬਾਪੂ—ਵੀਰਾਂ ਦੀ—-ਚਿੱਟੀ—ਪੱਗ ਨੂੰ,
ਫਿਰ, ਦਾਗ ਜਿਹਾ ਤਾ ਲੱਗ ਹੀ ਜਾਂਦਾ
ਕਹਿੰਦੇ—-ਓਦੋਂ——ਫਿਰ—-ਲੋਕੋ ਓ
ਬੰਦਾ——-ਜਿਉਦਾ ਹੀ— ਮਰ ਜਾਂਦਾ,
ਦੁੱਧ-ਦਹੀਆਂ ਦੇ ਨਾਲ, ਪਾਲਿਆ ਪੁੱਤ
ਜਦ—ਬਾਹਾਂ ਵਿੱਚ, ਲਾਵੇ—ਸਰਿੰਜਾਂ ਨੂੰ
ਡਿਗਦਾ—ਢਹਿੰਦਾ, ਓਹ ਵੇਖ ਨਾ, ਹੋਵੇ
ਨਸ਼ੇ ਦੀ ਸਿਉਂਕ—ਖਾ ਜਾਵੇ, ਜਿੰਦਾਂ ਨੂੰ
ਵੇਖ, ਹਾਲਾਤ—ਮਨ ਦੀਆਂ, ਆਸਾਂ ਤੇ
ਫਿਰ ਤਾਂ—ਪਾਣੀ ਜਿਹਾ—ਫਿਰ ਜਾਂਦਾ
ਕਹਿੰਦੇ— ਓਦੋਂ——ਫਿਰ—-ਲੋਕੋ ਓ
ਬੰਦਾ—-ਜਿਉਦਾ ਹੀ,——ਮਰ ਜਾਂਦਾ,
ਜੋ—ਯਾਰ—ਦੋਸਤ ਦੇ ਘਰ—-ਜਾ ਕੇ
ਟੇਢੀ ਅੱਖ ਨਾਲ ਵੇਖੇ ਉਪਰੀ ਨਾਰੀ ਨੂੰ
ਬਹਿ, ਇੱਕੋ ਥਾਲੀ ਦੇ ਵਿੱਚ, ਖਾ ਪੀ ਕੇ
ਜੋ ਬੰਦਾ—ਭੁੱਲਾ ਜਾਵੇ ਲੱਗੀ ਯਾਰੀ ਨੂੰ
ਜੋ ਬੰਦਾ ਕਰੇ ਯਾਰ ਨਾਲ, ਯਾਰ ਮਾਰ
ਪੱਗ ਵਟਾ ਕੇ, ਅੱਖ ਮੈਲੀ, ਕਰ ਜਾਂਦਾ
ਕਹਿੰਦੇ—-ਓਦੋਂ —-ਫੇਰ——ਲੋਕੋ ਓ
ਬੰਦਾ—-ਜਿਓੁਦਾ ਹੀ— —ਮਰ ਜਾਂਦਾ
ਦੀਪ ਰੱਤੀ ✍️
🙏🙏🙏🙏