ਇੱਕ ਅੰਸ਼ ਗਲੂਟਨ ਹੈ ਨਾਮ ਜੀਹਦਾ,
ਬਾਕੀ ਅੰਨਾ ਤੋਂ ਵੱਧ ਇਹਦੇ ਵਿੱਚ ਹੈ ਜੀ।
ਸੌਖੀ ਭਾਸ਼ਾ ਦੇ ਵਿੱਚ ਜੇਕਰ ਗੱਲ ਕਰੀਏ,
ਰਬੜ ਵਰਗੀ ਬਣਾਉਂਦਾ ਜੋ ਖਿੱਚ ਹੈ ਜੀ।
ਭੈੜੀ ਸਭ ਤੋਂ ਇਹਦੀ ਜੋ ਪ੍ਰਤੀਕਿਰਿਆ,
ਇੱਛਾ ਭੁੱਖ ਤੋਂ ਜਿਆਦਾ ਜਗਾ ਦਿੰਦੀ।
ਘੜਾਮੇਂ ਵਾਲ਼ਿਆ ਰੋਮੀਆਂ ਲੋੜ ਜਿੰਨੀ,
ਉਹਤੋਂ ਵੱਧ ਖੁਰਾਕ ਛਕਾ ਦਿੰਦੀ।
ਨਤੀਜੇ ਵਜੋਂ ਵਾਧੂ ਦੀਆਂ ਕੈਲੋਰੀਆਂ,
ਬੰਦਾ ਵਿੱਚ ਸਰੀਰ ਦੇ ਪਾਈ ਜਾਂਦਾ।
ਢਿੱਡ, ਵੱਖੀਆਂ, ਪੱਟਾਂ ਤੇ ਡੌਲ਼ਿਆਂ ਤੋਂ,
ਮਾਸ ਥੈਲੇ ਦੇ ਵਾਂਗ ਲਮਕਾਈ ਜਾਂਦਾ।
ਮੋਟਾਪੇ ਕਰਕੇ ਲਹੂ ਦਾ ਗੇੜ ਦਬਦਾ,
ਬੀ.ਪੀ., ਸ਼ੂਗਰ ਜਿਹੀਆਂ ਹੋਣ ਅਲਾਮਤਾਂ ਜੀ।
ਐਸੀਡਿਟੀ, ਅਫ਼ਾਰਾ ਤੇ ਗੈਸ, ਸੁਸਤੀ,
ਆਈਆਂ ਆਮ ਹੀ ਰਹਿੰਦੀਆਂ ਸ਼ਾਮਤਾਂ ਜੀ।
ਮੁੱਕਦੀ ਗੱਲ ਜੇ ਰੂਹ ਹੈ ਖਿੜੀ ਰੱਖਣੀ,
ਨਾਲ਼ੇ ਦੇਹੀ ਤੂੰਬੀ ਦੇ ਵਾਂਗੂੰ ਟਣਕਦੀ ਜੀ।
ਕੰਮ ਔਖਾ ਜਰੂਰ ਪਰ ਅਸੰਭਵ ਨਹੀਂਓ,
‘ਕੇਰਾਂ ਛੱਡ ਕੇ ਤਾਂ ਵੇਖੋ ਰੋਟੀ ਕਣਕ ਦੀ ਜੀ।
ਰੋਮੀ ਘੜਾਮਾਂ।
9855281105 (ਵਟਸਪ ਨੰ.)
Leave a Comment
Your email address will not be published. Required fields are marked with *