ਫਰੀ ਵਿੱਚ ਨਾ ਮਿਲੀ ਨੌਕਰੀ
ਹਾੜ੍ਹਾ ਨਾ ਆਖੋ ਦੰਦ ਦਿਖਾਕੇ
ਕਿੰਝ ਮਿਲੀਆ ਬਾਪ ਗਵਾਕੇ
ਕਦੇ ਪੁੱਛਿਓ ਮੇਰੇ ਦਿਲ ਨੂੰ ਆਕੇ
ਕਿੰਝ ਕੱਲਿਆਂ ਬਹਿ ਕੇ ਖਾਣਾ
ਕੱਲੇ ਦੁੱਖ-ਸੁੱਖ ਦੇ ਵਿੱਚ ਜਾਣਾ
ਕਿਮੇਂ ਲੱਗਦਾ ਕਿਧਰੋਂ ਆਕੇ
ਉੱਪਰੋਂ ਆਪਣਿਆਂ ਕੋਲੋਂ ਕਹਾਕੇ
ਖਾਲੀ ਕਮਰਿਆਂ ਦੇ ਵਿੱਚ ਜਾਕੇ
ਕਦੇ ਪੁੱਛਿਓ ਮੇਰੇ ਦਿਲ ਨੂੰ ਆਕੇ
ਆਖਣ ਕਾਲਜੇ ਠੰਡ ਜੋ ਹੋਗੀ
ਬੁੜੀ ਦੀ ਪੈਨਸ਼ਨ ਬੰਦ ਜੋ ਹੋਗੀ
ਨਾ ਹਜੇ ਟਿਕਦੇ ਸਿਵਿਆਂ ਛਡਾਕੇ
ਕਦੇ ਪੁੱਛਿਓ ਮੇਰੇ ਦਿਲ ਨੂੰ ਆਕੇ
ਬੇ ਭਾਗਿਆਂ ਤੋਂ ਹੁਣ ਲੈ ਨਾ ਖਾਇਓ
ਨਾ ਕਿਸੇ ਵਿੱਚ ਸ਼ਗਨ ਬੁਲਾਇਓ
ਨਾ ਪਿੱਛੇ ਦੇਖਿਓ ਰਸਤੇ ਲਾਹਕੇ
ਕਦੇ ਪੁੱਛਿਓ ਮੇਰੇ ਦਿਲ ਨੂੰ ਆਕੇ
ਭਾਵੇਂ ਇਹ ਦੁਨੀਆ ਮੋਹ ਮਾਈਆ
ਮਾਪੇ ਤਾਂ ਸਿਰ ਦਾ ਹੁੰਦੇ ਸਾਇਆ
ਕਿੰਝ ਲੱਗਦਾ ਸਿਰੋਂ ਛੱਤ ਲਹਾਕੇ
ਕਦੇ ਪੁੱਛਿਓ ਮੇਰੇ ਦਿਲ ਨੂੰ ਆਕੇ

✍🏼ਚੇਤਨ ਬਿਰਧਨੋ
9417558971