ਫਰੀਦਕੋਟ , 11 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਚੋਣ ਮੁਹਿੰਮ ਨੂੰ ਭਖਾਉਣਗੇ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜਿਲਾ ਪ੍ਰਧਾਨ ਇੰਜੀ. ਸੁਖਜੀਤ ਸਿੰਘ ਢਿੱਲਵਾਂ, ਮਨਪ੍ਰੀਤ ਸਿੰਘ ਮਣੀ ਧਾਲੀਵਾਲ ਪੀ.ਆਰ.ਓ. ਅਤੇ ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ ਨੇ ਦੱਸਿਆ ਕਿ 14 ਅਪ੍ਰੈਲ ਦਿਨ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਸਵੇਰੇ 8:00 ਵਜੇ ਪਿੰਡ ਸੰਧਵਾਂ ਤੋਂ ਇਕੱਤਰ ਹੋ ਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਅਤੇ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਨਾਲ ਇੱਕ ਕਾਫਲੇ ਦੇ ਰੂਪ ’ਚ ਹਲਕਾ ਕੋਟਕਪੂਰਾ ਦੇ ਪਿੰਡ ਕੋਠੇ ਥੇਹ ਵਿਖੇ ਸਵੇਰੇ 9:00 ਵਜੇ, ਦੇਵੀਵਾਲਾ 9.45 ਵਜੇ, ਸਿਰਸੜੀ ਵਿਖੇ 10:30 ਵਜੇ, ਨਵਾਂ ਨੱਥੇਵਾਲਾ 11:15 ਵਜੇ, ਨੱਥੇਵਾਲਾ ਵਿਖੇ 12:00 ਵਜੇ, ਚਮੇਲੀ 12:45 ਵਜੇ, ਨੰਗਲ ਵਿਖੇ 1:30 ਵਜੇ, ਕੋਟਸੁਖੀਆ ਵਿਖੇ 2:15 ਵਜੇ, 3:00 ਵਜੇ ਧੂੜਕੋਟ, 4:30 ਵਜੇ ਮੰਡਵਾਲਾ, 5:15 ਵਜੇ ਪਿੰਡ ਚੰਦਬਾਜਾ ਅਤੇ 6:00 ਵਜੇ ਸ਼ਹਿਰ ਕੋਟਕਪੂਰਾ ਦੇ ਵਾਰਡ ਨੰਬਰ 1 ਤੋਂ 10 ਦੇ ਵੋਟਰਾਂ ਨੂੰ ਮਾਤਾ ਮਹਿੰਦਰ ਕੌਰ ਬੈਂਕੂਇਟ ਹਾਲ ਪ੍ਰੇਮ ਨਗਰ ਕੋਟਕਪੂਰਾ ਵਿਖੇ ਸੰਬੋਧਨ ਕਰਨਗੇ। ‘ਆਪ’ ਆਗੂਆਂ ਨੇ ਇਲਾਕਾ ਵਾਸੀਆਂ ਨੂੰ ਇਹਨਾ ਸਮਾਗਮਾਂ ’ਚ ਸ਼ਿਰਕਤ ਕਰਕੇ ਆਪਣੇ ਮਹਿਬੂਬ ਲੀਡਰਾਂ ਦੇ ਵਿਚਾਰ ਸੁਣਨ ਦੀ ਅਪੀਲ ਕਰਦਿਆਂ ਕਿਹਾ ਕਿ ਬੀ.ਜੇ.ਪੀ. ਉਮੀਦਵਾਰ ਨੂੰ ਕਿਸਾਨ ਹਲਕੇ ’ਚ ਵੜਨ ਦੀ ਇਜਾਜਤ ਨਹੀਂ ਦੇ ਰਹੇ, ਕਾਂਗਰਸ ਅਤੇ ਬਾਦਲ ਦਲ ਅਜੇ ਤੱਕ ਆਪਣੇ ਉਮੀਦਵਾਰ ਬਾਰੇ ਹੀ ਸਪੱਸ਼ਟ ਨਹੀਂ ਕਰ ਸਕੇ।