‘ਮੈਂ ਤੇ ਮੇਰਾ ਰੁੱਖ’ ਮੁਹਿੰਮ ਤਹਿਤ ਪਿੰਡ ਹਰੀਨੌ ਵਿਖੇ ਲਾਏ 51 ਵੱੱਖ-ਵੱਖ ਤਰਾਂ ਦੇ ਬੂਟੇ

ਕੋਟਕਪੂਰਾ, 23 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਪਿਛਲੇ ਦਿਨੀਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ‘ਮੈਂ ਤੇ ਮੇਰਾ ਰੁੱਖ’ ਮੁਹਿੰਮ ਤਹਿਤ ਵੱਖ ਵੱਖ ਕਿਸਮਾ ਦੇ ਲਾਏ ਜਾ ਰਹੇ ਬੂਟਿਆਂ ਦੀ ਲੜੀ ਵਿੱਚ ਅੱਜ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਅਤੇ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ 51 ਵੱਖ-ਵੱਖ ਕਿਸਮਾ ਦੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਪੌਦੇ ਲਾਏ ਗਏ। ਉਹਨਾਂ ਕੁਝ ਪੌਦੇ ਨਿੱਕੇ-ਨਿੱਕੇ ਮਾਸੂਮ ਬੱਚਿਆਂ ਅਤੇ ਕੁਝ ਪੌਦੇ ਵੱਡੀਆਂ ਕਲਾਸਾਂ ਦੇ ਵਿਦਿਆਰਥੀ/ਵਿਦਿਆਰਥਣਾ ਤੋਂ ਲਵਾ ਕੇ ਉਹਨਾਂ ਦੀ ਸੰਭਾਲ ਕਰਨ ਦੀ ਅਪੀਲ ਕਰਦਿਆਂ ਰੁੱਖਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਸਪੀਕਰ ਸੰਧਵਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਆਕਸੀਜਨ ਦੇ ਸਿਲੰਡਰ ਮਹਿੰਗੀ ਕੀਮਤ ’ਤੇ ਵੀ ਉਪਲਬਧ ਨਹੀਂ ਸਨ, ਕਈ ਲੋਕ ਲੱਖਾਂ-ਕਰੋੜਾਂ ਰੁਪਿਆ ਖਰਚ ਕੇ ਵੀ ਆਕਸੀਜਨ ਦਾ ਸਿਲੰਡਰ ਖਰੀਦਣ ਤੋਂ ਅਸਮਰੱਥ ਰਹੇ, ਜਿਸ ਕਰਕੇ ਉਹਨਾਂ ਨੂੰ ਬਚਾਇਆ ਨਾ ਜਾ ਸਕਿਆ। ਜੇਕਰ ਕੁਦਰਤ ਨੇ ਸਾਨੂੰ ਦਰੱਖਤਾਂ ਦੀ ਮਹੱਤਤਾ ਸਮਝਣ ਦਾ ਹਲੂਣਾ ਦਿੱਤਾ ਤਾਂ ਹੁਣ ਸਾਨੂੰ ਇਸ ਨੁਕਤੇ ਤੋਂ ਅਣਜਾਣ ਨਹੀਂ ਰਹਿਣਾ ਚਾਹੀਦਾ। ਸਕੂਲ ਮੁਖੀ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਅਤੇ ਪਿ੍ਰੰਸੀਪਲ/ਡਾਇਰੈਕਟਰ ਸੁਰਿੰਦਰ ਕੌਰ ਨੇ ਸਪੀਕਰ ਸੰਧਵਾਂ ਸਮੇਤ ਕਲੱਬ ਦੀ ਸਮੁੱਚੀ ਟੀਮ ਨੂੰ ਇਕ ਇਕ ਪੌਦੇ ਦੀ ਸੰਭਾਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਪ੍ਰੋਜੈਕਟ ਇੰਚਾਰਜ ਮਨਤਾਰ ਸਿੰਘ ਮੱਕੜ, ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਖਜਾਨਚੀ ਜਸਕਰਨ ਸਿੰਘ ਭੱਟੀ ਅਤੇ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਆਖਿਆ ਕਿ ਇਹਨਾ ਬੂਟਿਆਂ ਦੀ ਸੰਭਾਲ ਕਰਨ ਵਾਲੇ ਬੱਚਿਆਂ ਨੂੰ ਢੁਕਵੇਂ ਸਮੇਂ ’ਤੇ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਾਬਕਾ ਸਰਪੰਚ ਕੈਪਟਨ ਬਸੰਤ ਸਿੰਘ, ‘ਆਪ’ ਆਗੂ ਨਿਰਭੈ ਸਿੰਘ ਸਿੱਧੂ, ਰਜਿੰਦਰ ਕੁਮਾਰ ਰਾਜਾ ਠੇਕੇਦਾਰ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਅਰੁਣ ਸਿੰਗਲਾ, ਓਮ ਪ੍ਰਕਾਸ਼ ਗੁਪਤਾ, ਅਮਰਦੀਪ ਸਿੰਘ ਸੋਨੂੰ, ਪੱਪਾ ਮਲਹੋਤਰਾ, ਬਿੱਟੂ ਧੀਂਗੜਾ, ਧਰਮਜੀਤ ਸਿੰਘ ਵੀ.ਡੀ.ਓ., ਸੁਰਜੀਤ ਸਿੰੰਘ ਗੀਸ਼ਾ ਆਦਿ ਵੀ ਹਾਜਰ ਸਨ।