ਚੱਲਣ-ਫਿਰਨ ਤੋਂ ਅਸਮਰੱਥ 50 ਜਰੂਰਤਮੰਦ ਵਿਅਕਤੀਆਂ ਨੂੰ ਟ੍ਰਾਈਸਾਈਕਲ ਭੇਂਟ
ਫਰੀਦਕੋਟ, 1 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੇ ਆਗਮਨ ਪੁਰਬ-2024 ਦੀ ਮੌਕੇ ਕਰ ਭਲਾ ਸ਼ੋਸ਼ਲ ਐਂਡ ਵੈਲਫੇਅਰ ਕਲੱਬ ਅਤੇ ਪ੍ਰਗਤੀ ਵੈੱਲਫ਼ੇਅਰ ਕਲੱਬ ਵਲੋਂ ਕੀਤੇ ਗਏ ਸਾਂਝੇ ਉੱਦਮ ਸਦਕਾਂ ਚੱਲਣ-ਫਿਰਨ ਤੋਂ ਅਸਮਰੱਥ ਕਰੀਬ 50 ਜਰੂਰਤਮੰਦ ਵਿਅਕਤੀਆਂ ਨੂੰ ਟਰਾਈਸਾਇਕਲ ਤਕਸੀਮ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਆਪਣੇ ਸਮੂਹ ਪਰਿਵਾਰ ਸਮੇਤ ਪਹੁੰਚੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਅੱਜ-ਕੱਲ ਦੀ ਭੱਜ-ਦੌੜ ਵਾਲੀ ਜਿੰਦਗੀ ’ਚ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ’ਚੋਂ ਲੋੜਵੰਦਾਂ ਲਈ ਅਜਿਹੇ ਉਪਰਾਲੇ ਕਰਨਾ ਪ੍ਰਸੰਸਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਉਕਤ ਦੋਨਾਂ ਵੈਲਫੇਅਰ ਸੰਸਥਾਵਾਂ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਨੀ ਹੀ ਘੱਟ ਹੈ। ਇਸ ਮੌਕੇ ਉਹਨਾਂ ਦੋਨਾਂ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਪਰਮਾਤਮਾ ਇਹਨਾਂ ਦੋਨਾਂ ਸੰਸਥਾਵਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਡਾ. ਵਿਸ਼ਵਦੀਪ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ, ਫ਼ਰੀਦਕੋਟ ਨੇ ਕਿਹਾ ਕਿ ਲੋਕਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣ ਲਈ ਇਹਨਾਂ ਦੋਨਾਂ ਸੰਸਥਾਵਾਂ ਦਾ ਸਹਿਯੋਗ ਉਹਨਾਂ ਨੂੰ ਸਮੇਂ-ਸਮੇਂ ’ਤੇ ਮਿਲਦਾ ਰਹਿੰਦਾ ਹੈ ਅਤੇ ਉਹਨਾਂ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਇਹ ਨੌਜਵਾਨ ਦੁਨਿਆਵੀ ਕੁਰੀਤੀਆਂ ਤੋਂ ਦੂਰ ਹੋ ਕੇ ਲੋੜਵੰਦਾਂ ਦੀ ਸੇਵਾ-ਭਾਵਨਾ ’ਚ ਲੀਨ ਰਹਿੰਦੇ ਹਨ। ਇਸ ਮੌਕੇ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਜੱਸੀ, ਕਿ੍ਰਸਨਾਵੰਤੀ ਸੇਵਾ ਸੋਸਾਇਟੀ ਤੋਂ ਸੁਰੇਸ਼ ਅਰੋੜਾ, ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਤੋਂ ਰਜਿੰਦਰ ਦਾਸ ਰਿੰਕੂ, ਸੀਰ ਸੰਸਥਾ ਤੋਂ ਰਾਜ ਸਿੰਘ, ਸਹੀਦ ਭਗਤ ਸਿੰਘ ਵੈਲਫੇਅਰ ਕਲੱਬ ਸੰਜੇ ਨਗਰ ਤੋਂ ਸੁਖਵਿੰਦਰ ਸਿੰਘ ਵਿਖੂ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਸਮਾਜਸੇਵੀਆਂ ਨੇ ਸੁਸਾਇਟੀਆਂ ਵਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਫਰੀਦਕੋਟ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਦੋਨਾਂ ਸੇਵਾ ਸੋਸਾਇਟੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਕਰ ਭਲਾ ਸੋਸਲ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਜਗਮੀਤ ਸਿੰਘ ਸੰਧੂ ਨੇ ਦੱਸਿਆ ਕਿ ਉਹ ਹਰ ਸਾਲ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ’ਤੇ ਲੋਕ ਭਲਾਈ ਦੇ ਕਾਰਜ ਕਰਦੇ ਹਨ ਅਤੇ ਜ਼ਰੂਰਤਮੰਦਾਂ ਦੀਆਂ ਲੋੜਾਂ ਦੀ ਪੂਰਤੀ ਲਈ ਸਾਧ-ਸੰਗਤ ਦੇ ਸਹਿਯੋਗ ਨਾਲ ਵੱਖ-ਵੱਖ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮਾਂ ’ਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਦੇ ਨੌਜ਼ਵਾਨ ਮੈਂਬਰ ਹਰ ਸਮੇਂ ਜਰੂਰਤਮੰਦ ਮਰੀਜਾਂ ਨੂੰ ਖੂਨ-ਦਾਨ ਦੀ ਸੇਵਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਕਲੱਬ ਪ੍ਰਸਾਸਨਿਕ ਵਿਭਾਗਾਂ ਅਤੇ ਹੋਰਨਾਂ ਸਮਾਜਸੇਵੀ ਸੰਸਥਾਵਾਂ ਨੂੰ ਹਰ ਤਰ੍ਹਾਂ ਦੀ ਇਨਸਾਨੀ ਬਿਪਤਾ ਦੌਰਾਨ ਸਹਿਯੋਗ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਪਰਗਤੀ ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਅਣਮੁੱਲੇ ਸਹਿਯੋਗ ਨਾਲ ਉਹਨਾਂ ਇਸ ਸਾਲ ਚੱਲਣ ਫਿਰਨ ਤੋਂ ਆਸਮਰੱਥ 50 ਲੋੜਵੰਦ ਲੋਕਾਂ ਨੂੰ ਟਰਾਈ ਸਾਈਕਲ ਭੇਂਟ ਕੀਤੇ ਹਨ। ਉਹਨਾ ਇਹ ਵੀ ਕਿਹਾ ਕਿ ਇਸ ਕਾਰਜ ਲਈ ਉਹਨਾਂ ਨੂੰ ਪਿੰਡਾਂ ਦੇ ਸਰਪੰਚਾਂ ਅਤੇ ਸਮਾਜ ਸੇਵੀ ਲੋਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਜਿੰਨਾਂ ਦੀ ਮਿਹਨਤ ਸਦਕਾ ਉਹ ਲੋੜਵੰਦਾਂ ਨੂੰ ਸਹੀ ਤਰੀਕੇ ਨਾਲ ਵੈਰੀਫਾਈ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਕਲੱਬ ਦੀ ਕਾਰਜਕਾਰੀ ਕਮੇਟੀ ਆਉਣ ਵਾਲੇ ਸਮੇਂ ਵਿਚ ਵੀ ਸਮਾਜ ਭਲਾਈ ਦੇ ਕੰਮਾਂ ਸਬੰਧੀ ਰੂਪ-ਰੇਖਾ ਉਲੀਕ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਹਿਤ ਬੱਗਾ, ਅਨਮੋਲ ਮੋਂਗਾ, ਰਜਤ ਸੇਠੀ, ਸਤਵਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਮਿੰਟੂ, ਨਵੀ ਮੰਗਲਾ, ਬੰਟੀ ਕੁਮਾਰ, ਲਵਲੀ, ਯੋਗੇਸ਼ ਥਾਪਰ, ਅਨਸ਼ੂ ਸਰਾ, ਗੁਲਸ਼ਨ ਨਾਰੰਗ, ਸ਼ਿਵਮ ਮੋਂਗਾ, ਅਭੀ ਬੈਬੀ, ਸੌਰਵ ਗੋਇਲ, ਭਵਤਰਨ ਸਿੰਘ, ਵਿਕਾਸ ਗੋਇਲ, ਭੁਪਿੰਦਰ ਸਿੰਘ ਸੋਨਾ, ਚੰਦਨ ਜੀ, ਗੋਰਾ ਧਾਲੀਵਾਲ, ਕਾਕਾ ਵਰਮਾ, ਨਵਦੀਪ ਸਿੰਘ, ਜਗਸੀਰ ਸਿੰਘ, ਹੈਰੀ, ਲਵਪ੍ਰੀਤ ਸਿੰਘ, ਪੰਕਜ ਕੁਮਾਰ, ਅਮਿਤ ਕੁਮਾਰ, ਜਤਿਨ, ਹਰਪ੍ਰੀਤ ਸਿੰਘ ਪ੍ਰੀਤ, ਕਰਨ ਧਾਲੀਵਾਲ, ਸਵਿਮ ਮੌਗਾ, ਧਰੁਵ, ਕਰਨ, ਪ੍ਰਭਜੋਤ ਕੌਰ, ਕਰਮਦੀਪ ਕੌਰ, ਮਨੀ ਗੁਪਤਾ, ਹਨੀ ਧਾਲੀਵਾਲ, ਦੀਪਕ ਕੁਮਾਰ, ਦੀਪਕ ਚੁੱਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।