ਹੈ ਚਾਇਨਾ ਦਾ ਮਾਲ ਜ਼ਿੰਦਗੀ
ਕੋਈ ਨਹੀਂ ਗਰੰਟੀ, ਸਮਝੋ।
ਸੀਨੇ ਧੱਕ ਧੱਕ ਧੜਕਣ ਦੀ ਨਹੀਂ,
ਇਹ ਖ਼ਤਰੇ ਦੀ ਘੰਟੀ ਸਮਝੋ।
ਏਧਰੋਂ ਉਧਰ, ਉਧਰੋਂ ਇਧਰ
ਭੰਡੀਆਂ ਕਰਦੇ ਮਤਲਬ ਲਈ,
ਐਸੇ ਰਿਸ਼ਤੇਦਾਰ ਦਾ ਰਿਸ਼ਤਾ
ਰਿਸ਼ਤਾ ਨਹੀਂ ਏਜੰਟੀ ਸਮਝੋ।
ਸੱਚ ਝੂਠ ਦੀ ਜੰਗ ਦੇ ਚਲਦਿਆਂ
ਅੱਖਰ ਛੱਡੇ ਤੀਰਾਂ ਜਿਹੇ
ਆਪਣੇ ਸਿਰ ਦੀ ਬਾਜ਼ੀ ਲਾਉਂਦੀ
ਉਹ ਕਲ਼ਮ ਗੁਣਵੰਤੀ ਸਮਝੋ।
ਲੜਦੇ ਨਹੀਂ ਜੋ, ਬੱਸ ਰੋਂਦੇ ਨੇ
ਆਪਣੇ ਹੱਕ ਹਕੂਕਾਂ ਲਈ
ਉਹਨਾਂ ਦੇ ਸਭ ਰੋਣੇ ਧੋਣੇ
ਸੋਰਠ, ਜੈਜਾਵੰਤੀ ਸਮਝੋ।
ਨਾਮ ਜਿਹੜਾ ਕਿਰਦਾਰ ਚੋਂ ਬੋਲੇ
ਉਹੋ ਨਾਂ ਹੈ ਅਸਲੀ ਨਾਂ
ਬਿਨ ਕਿਰਦਾਰੋਂ ‘ਅੰਬਰਸਰੀ’ ਨੂੰ
ਸੋਨੂੰ, ਰਿੰਕੂ, ਬੰਟੀ ਸਮਝੋ।

ਰਮਿੰਦਰ ਸਿੰਘ ‘ਅੰਬਰਸਰੀ’
ਪਿੰਡ ਛਾਪਾ ਰਾਮ ਸਿੰਘ
ਡਾਕਖਾਨਾ ਫਤਹਿਪੁਰ ਰਾਜਪੂਤਾਂ
ਅੰਮ੍ਰਿਤਸਰ
੭੭੪੦੦੨੬੦੬੮