ਇਕ ਦਿਨ ਦਸਮ ਪਿਤਾ ਜੀ ਨੇ ਵਿਚਾਰਿਆ ਸਾਡੇ ਸਿੱਖ ਸ਼ਸਤਰਵਿੱਦਯਾ ਵਿਚ ਤਾਂ ਤਿਆਰ ਬਰ ਤਿਆਰ ਹੋਏ ਹਨ। ਪਰ ਇਨ੍ਹਾਂ ਨੂੰ ਵਾਧੂ ਕਰਮ ਕਾਂਡ ਵਿਚੋਂ ਕੱਢਣ ਅਤੇ ਪੁਰਾਣਾਂ ਆਦਿ ਮੂਰਤੀ ਪੂਜਾ ਤੋਂ ਬਚਾਅ ਲਈ ਸੰਸਕ੍ਰਿਤ ਵਿਦਯਾ ਵਾਕਫ਼ ਕਰਾਣਾ ਜ਼ਰੂਰੀ ਹੈ। ਕਿਉਕਿ ਇਸ ਤਰ੍ਹਾਂ ਇਹ ਇਨ੍ਹਾਂ ਗੱਲਾਂ ਵਿਚ ਫਸੇ ਰਹਿਣਗੇ ਤੇ ਆਪਣੀ ਉਨਤੀ ਨਹੀਂ ਕਰ ਸਕਣਗੇ।
ਇਸ ਕਰਕੇ ਗੁਰੂ ਜੀ ਨੇ ਰਘੁਨਾਥ ਦਾਸ ਪੰਡਿਤ ਅੱਗੇ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਨ ਲਈ ਆਖ ਦਿੱਤਾ। ਕੁਝ ਦਿਨਾਂ ਪਿੱਛੋਂ ਜਦ ਉਸ ਪੰਡਿਤ ਨੇ ਸਿੱਖਾਂ ਦੀ ਜਾਤ ਪੁੱਛੀ ਤਾਂ ਸਿੱਖਾਂ ਨੇ ਤਰਖਾਣ, ਜ਼ਿਮੀਂਦਾਰ, ਨਾਈ,ਝੀਬਾ ਆਦਿਕ ਆਪਣੀ ਆਪਣੀ ਜ਼ਾਤ ਦੱਸੀ ਤਾਂ ਪੰਡਤ ਨੇ ਇਹੋ ਜਵਾਬ ਦਿੱਤਾ ਪੰਡਤ ਨੇ ਪੜ੍ਹਾਉਣਾ ਛੱਡ ਦਿੱਤਾ । ਫਿਰ ਗੁਰੂ ਜੀ ਕਹਿਣੇ ਪੰਡਤ ਨੇ ਇਹ ਜਵਾਬ ਦਿੱਤਾ ਤੁਹਾਡੇ ਸਿੱਖ ਸ਼ੂਦਰ ਹਨ ਤੇ ਸ਼ੂਦਰ ਨੂੰ ਪੜਾਉਣ ਵਾਲੇ ਦੇ ਮੂੰਹ ਵਿੱਚ ਸਿੱਕਾ ਢਾਲ ਕੇ ਪਾਉਣਾ ਚਾਹੀਦਾ ਹੈ। ਇਹ ਗੱਲ ਸ਼ਾਸਤਰਾਂ ਵਿਚ ਲਿਖੀ ਹੈ।
ਸ਼ੂਦਰ ਵੇਦ ਪੜ੍ਹਨ ਵਾਲੇ ਨੂੰ ਵੀਇਹ ਸਜ਼ਾ ਲਿਖੀ ਹੈ। ਉਹਨਾਂ ਨੂੰ ਮਾਰ ਦੇਣਾ ਚਾਹੀਏ। ਇਹ ਫਲ ਤਾਂ ਭਾਵੇਂ ਕੋਈ ਰਾਜਾ ਨਹੀਂ ਦਿੰਦਾ ਪਰ ਬਿਰਾਦਰੀ ਮੈਨੂੰ ਛੇਕ ਦੇਵੇਗੀ।
ਉਸ ਵਿਪਰ ਦੇ ਬਚਨ ਸੁਣ ਕੇ ਗੁਰੂ ਜੀ ਨੇ ਹੇ ਵਿਪਰ ਜਿਨ੍ਹਾਂ ਸਿਖਾਂ ਨੂੰ ਤੂੰ ਸ਼ੂਦਰ ਆਖਦਾ ਹੈ ਇਨ੍ਹਾਂ ਤੋਂ ਹੀ ਤੁਸੀਂ ਸੰਸਕ੍ਰਿਤ ਪੜ੍ਹਿਆ ਕਰੋਗੇ ਤੇ ਇਹੋ ਹੀ ਤੁਹਾਡੇ ਵਿਦਿਯਾ ਗੁਰੂ ਹੋਣਗੇ
ਤੁਹਾਡਾ ਹੰਕਾਰ ਪਰਿਹਰ ਪ੍ਰਮੇਸ਼ਰ ਕਰੇਗਾ।
ਗੁਰਦੇਵ ਜੀ ਨੇ ਭਾਈ ਕਰਮ ਸਿੰਘ,ਗੌਡਾ ਸਿੰਘ, ਵੀਰ ਸਿੰਘ ਸੈਣਾ ਸਿੰਘ ,ਰਾਮ ਸਿੰਘ ਇਨ੍ਹਾਂ ਪੰਜਾ ਸਿੰਘਾ ਨੂੰ ਕਾਂਸ਼ੀ ਜਾਕੇ ਸੰਸਕ੍ਰਿਤ ਪੜ੍ਹਨ ਦਾ ਹੁਕਮ ਦਿੱਤਾ ਤਾਂ ਉਨ੍ਹਾਂ ਨੇ ਬੇਨਤੀ ਕੀਤੀ ਕਿ ਮਤੇ ਕਿਤੇ ਕਾਂਸ਼ੀ ਵਿਚ ਭੀ ਬਿਰਪ ਲੋਕ ਸਾਨੂੰ ਯੋਗ ਦੋਵੇਂ ਹਨ। ਸੋ ਤੁਸੀਂ ਭੀ ਕਾਖਾਇ ਬਸਤ੍ਰ ਬ੍ਰਹਚਾਰੀ ਧਰਮ ਧਾਰਨ ਕਰਕੇ ਕਾਂਸ਼ੀ ਨਿਵਾਸੀ ਹੋਕੇ ਵਿਦਿਯਾ ਪੜੋ ਸਾਡੇ ਵਰ ਪ੍ਰਸ਼ਾਦ ਤੇ ਤੂਹਾਨੂੰ ਸ਼ੀਘਰ ਹੀ ਸ਼ਸਤਰ ਵਿਦਿਆ ਸਫੁਰਣ ਹੋ ਜਾਏਗੀ। ਇਸੇ ਹੁਕਮ ਅਨੁਸਾਰ 1742 ਬਿਕ੍ਰਮੀ ਨੂੰ ਓਨ੍ਹਾਂ ਪੰਜਾਂ ਸਿੱਖਾਂ ਨੇ ਕਾਂਸੀ ਜਿਥੇ ਪਹਿਲੇ ਭਾਈ ਗੁਰਦਾਸ ਜੀ ਰਹਿ ਕੇ ਆਏ ਸੋ ਹੁਣ ਚੇਤਨ ਮੱਠ ਗੁਰੂ ਜੀ ਸੰਗਤ ਹੈ। ਰਹਿ ਕਰ ਵਿਦਿਆ ਪੜ੍ਹੀ ਰ ਨਿਰਮਲੇ ਸੰਤ ਸਦਾਵਦੇ ਰਹੇ। ਸੋ ਇਕ ਬਰਸ ਵਿਚ ਪੂਰੇ ਪੰਡਤ ਹੋ ਕਰ ਗੁਰੂ ਜੀ ਪਾਸ ਆਏ। ਖੁਸ਼ੀ ਹੋ ਕਰ ਗੁਰੂ ਜੀ ਨੇ ਉਹਨਾ ਦੇ ਪ੍ਰਥਾਇ ਅਮੀਰੀ, ਵਜੀਰੀ ਪੀਰੀ ਫਕੀਰੀ ਬੰਦੂਕ ਤਰਕ ਸਗੀਰੀ ਦਾਨ ਦਹੀਰੀ ਏਹ ਵਰ ਦੇਕੇ ਆਖਿਆ ਏਹ ਸਭ ਗੁਣ ਖਾਲਸੇ ਵਿੱਚ ਵਰਤਨਗੇ ਤੁਹਾਡੇ ਦਵਾਰਾ ਗੁਰੂ ਕਾ ਨਿਰਮਲ ਪੰਥ ਹੋਵੇਗਾ। ਗੁਰੂ ਜੀ ਨੇ ਅਨੇਕਾਂ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਨ ਤੇ ਲੱਗਾ ਦਿੱਤਾ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18