ਚਾਂਦੀ ਰੰਗੇ ਪੈਰਾਂ ਵਿੱਚ ਚਾਂਦੀ ਪਈ ਨੱਚਦੀ
ਚੋਬਰਾਂ ਦੇ ਸੀਨਿਆਂ ‘ਚ ਅੱਗ ਜਾਵੇ ਮੱਚਦੀ
ਜੁਲਫਾਂ ਦੇ ਨਾਗਾਂ ਦੇ ਫੁੰਕਾਰੇ ਝੱਲ ਹੁੰਦੇ ਨਹੀੰ
ਹਿੱਕ ‘ਚ ਸਾਹ ਔਖੇ ਬਾਹਰ ਘੱਲ ਹੁੰਦੇ ਨਹੀੰ
ਲੱਕ ਤੇ ਪਰਾਂਦੀ ਨੱਚੇ ਮਸਾਂ ਏ ਜਾਨ ਬੱਚਦੀ
ਕੁੜਤੀ ਸਿਆਈ ਨਵੀੰ ਬਹੁਤ ਪਰੇਸ਼ਾਨ ਏ
ਬੇਵੱਸ ਅੰਗ ਹਰ ਕਿਆਮਤ ਦਾ ਸਮਾਨ ਏ
ਸੁਲਫੇ ਦੀ ਲਾਟ ਹੈ ਜਵਾਨੀ ਤੇਰੀ ਕੱਚ ਦੀ
ਤੈਨੂੰ ਵੇਖ ਜਾਪਦਾ ਏ ਰੱਬ ਵਿਹਲਾ ਹੋਵਣਾ
ਖੋਹ ਲਿਆ ਜਿਹਨੇ ਮੇਰਾ ਜਾਗਣਾ ਸੋਵਣਾ
ਬੁੱਲ ਉੱਤੇ ਤਿੱਲ ਗੱਲ ਚੰਦਨਾਂ ਨੀ ਪਚਦੀ

ਚੰਦਨ ਹਾਜੀਪੁਰੀਆ
pchauhan5572@gmail.com