ਪਿਛਲੇ ਦਿਨੀਂ ਹਰਭਜਨ ਸਿੰਘ ਭੱਗਰਥ ਜੀ ਦੀ ਕਿਤਾਬ ਜਿਸ ਦੀਆਂ ਉਨਾਹਟ 59 ਕਿਸ਼ਤਾਂ ਤੇ ਇੱਕ ਸੌ ਚਾਰ ਪੰਨੇ ਹਨ। ਸਫ਼ਰਨਾਮਾ “ਸਪਤ ਸ੍ਰਿੰਗ” ਯਾਤਰਾ ਸ੍ਰੀ ਹੇਮਕੁੰਟ ਸਾਹਿਬ ਜੀ
ਨੂੰ ਪੰਜਾਬੀ ਸਾਹਿਤ ਸਭਾ ਕੇਂਦਰ ਤਰਨਤਾਰਨ ਵੱਲੋਂ ਰੀਲੀਜ਼ ਕੀਤਾ ਗਿਆ। ਇਸ ਕਿਤਾਬ ਵਿੱਚ ਭੱਗਰਥ ਜੀ ਨੇ ਯਾਤਰਾ ਦੌਰਾਨ ਜੋ ਵੀ ਆਪਣੇ ਸਾਥੀ ਬਾਬਾ ਬੂਟ ਜੀ, ਨਾਲ ਰਹਿ ਕੇ ਅਨੁਭਵ ਕੀਤਾ ਉਹ ਪਾਠਕਾਂ ਨਾਲ ਹੂਬਹੂ ਸਾਂਝਾ ਕੀਤਾ। ਇਸ ਯਾਤਰਾ ਦੌਰਾਨ ਬੜੇ ਉਤਰਾ ਚੜ੍ਹਾ ਆਏ, ਜਿਨ੍ਹਾਂ ਨੂੰ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਇਸ ਕਿਤਾਬ ਵਿੱਚ ਪ੍ਰਮਾਤਮਾ ਪ੍ਰਤੀ ਸ਼ਰਧਾ ਭਾਵਨਾ ਆਤਮਕ ਅਨੰਦ ਪਾਠਕਾਂ ਨੂੰ ਵੀ ਆਪਣੇ ਵਿੱਚ ਜੁੜ ਜਾਣ ਲਈ ਪ੍ਰੇਰਿਤ ਕਰਦਾ ਹੈ। ਕੁਦਰਤੀ ਖ਼ੂਬਸੂਰਤ ਨਜ਼ਾਰਿਆਂ ਨੂੰ ਤੱਕਦਾ ਮਨੁੱਖ ਵਿਸਮਾਦ ਵਿੱਚ ਚਲਾ ਜਾਂਦਾ ਹੈ। ਅਸੀਂ ਪੁਸਤਕ ਨੂੰ ਪੜ੍ਹਕੇ ਘਰ ਬੈਠੇ ਯਾਤਰਾ ਦਾ ਅਨੰਦ ਮਾਣ ਸਕਦੇ ਹਾਂ। ਸੰਪਾਦਕ ਜੀ ਨੇ ਵੀ ਬੜੇ ਵਧੀਆ ਢੰਗ ਨਾਲ ਛਾਪਿਆ ਤੇ ਅਲੋਚਕਾਂ ਨੇ ਵੀ ਇਸ ਕਿਤਾਬ ਸਪਤ ਸ੍ਰਿੰਗ ਨੂੰ ਖੂਬ ਸਲਾਹਿਆ। ਸਾਨੂੰ ਸਾਰਿਆਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਆਪਣੇ ਘਰਾਂ ਲਾਇਬ੍ਰੇਰੀਆਂ ਵਿੱਚ ਰੱਖਣੀ ਚਾਹੀਦੀ ਹੈ।
ਕੁੱਲ ਮਿਲਾ ਕੇ ਮੈ ਇਸ ਕਿਤਾਬ ਨੂੰ ਪੜ੍ਹਕੇ ਜੋ ਕੁਝ ਮਹਿਸੂਸ ਕੀਤਾ ਉਹ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ।
“ਭੱਗਰਥ ਜੀ! ਕਿਸੇ ਸਰੀਰ ਦਾ ਨਾਂ ਨਹੀਂ, ਇਹ ਤਾਂ ਇੱਕ ਜੋਤ ਭਾਵ ਇੱਕ ਕੁਦਰਤੀ ਮਹਿਕ ਦਾ ਨਾਂ ਹੈ।
ਜੋ ਪਾਠਕਾਂ ਦੇ ਮਨ ਮੰਤਰ ਮੁਗਧ ਕਰ ਰਹੀ ਹੈ।
ਸਾਡੇ ਵੱਲੋਂ ਭੱਗਰਥ ਜੀ ਨੂੰ ਇਸ
ਕਿਤਾਬ ਰਾਹੀਂ ਧਾਰਮਿਕ ਯਾਤਰਾ ਨੂੰ ਸਾਂਝੀ ਕਰਨ ਦੀਆਂ ਲੱਖ ਲੱਖ ਮੁਬਾਰਕਾਂ ਹੋਣ।
ਅੱਗੇ ਤੋਂ ਸਾਡੇ ਨਾਲ ਆਪਣੇ ਅਨੁਭਵ ਲਿਖਤਾਂ ਰਾਹੀਂ ਸਾਂਝੇ ਕਰਦੇ ਰਹਿਣ।
ਹਰਪ੍ਰੀਤ ਪੱਤੋ ਮੋਗਾ
ਫੋਨ 94658-21417
Leave a Comment
Your email address will not be published. Required fields are marked with *