ਤਰਨ ਤਾਰਨ 1ਅਗਸਤ (ਵਰਲਡ ਪੰਜਾਬੀ ਟਾਈਮਜ਼)
ਕਿਸਾਨਾਂ ,ਮਜ਼ਦੂਰਾਂ ,ਨੌਜਵਾਨਾਂ ਵੱਲੋਂ ਰੋਡ ਮਾਰਚ ਕਰਕੇ ਜ਼ਿਲ੍ਹਾ ਹੈਡ ਕੁਆਰਟਰ ਅੱਗੇ ਕੇਂਦਰ ,ਹਰਿਆਣਾ, ਪੰਜਾਬ ਸਰਕਾਰ ਦੇ ਪੁਤਲੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਰਹਿਨੁਮਾਈ ਹੇਠ ਪੁਤਲੇ ਫੂਕੇ। ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਜ਼ਿਲ੍ਹਾ ਸਕੱਤਰ ਤੇ ਸੂਬਾ ਆਗੂ ਹਰਜਿੰਦਰ ਸਿੰਘ ਸ਼ਕਰੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਬਾਰੇ ਬਿਲਕੁੱਲ ਵੀ ਧਿਆਨ ਨਹੀਂ ਦੇ ਰਹੀ। ਪੰਜ ਮਹੀਨੇ ਤੋਂ ਵੱਧ ਸਮਾਂ ਕਿਸਾਨਾਂ ਮਜ਼ਦੂਰਾਂ ਨੂੰ ਹਰਿਆਣਾ ਦੇ ਬਾਡਰਾਂ ਤੇ ਗਰਮੀ ਸਰਦੀ ਵਿੱਚ ਆਪਣੇ ਹੱਕ ਲੈਣ ਲਈ ਬੈਠਿਆਂ ਨੂੰ ਹੋ ਗਏ ਹਨ। ਦੋ ਦਰਜਨ ਤੋਂ ਵੱਧ ਸਾਡੇ ਆਗੂ ਸ਼ਹੀਦ ਹੋ ਗਏ ਹਨ। ਅਜੇ ਤੱਕ ਇੱਕ ਵੀ ਬਿਆਨ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਕਿਸਾਨਾਂ ਦੇ ਹੱਕ ਵਿੱਚ ਨਹੀਂ ਆਇਆ। ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਕੇਂਦਰ ਦਾ ਝੋਲੀ ਚੁੱਕ ਬਣ ਕੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਨਹੀਂ ਕਰਦਾ।
ਹੁਣ ਜੋ ਬਜ਼ਟ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਵੀ ਕਿਸਾਨਾਂ ਅਤੇ ਖੇਤੀ ਖੇਤਰ ਵਾਸਤੇ ਕੁੱਝ ਵੀ ਨਹੀਂ ਹੈ। ਇਸ ਨੂੰ ਅਸੀਂ ਕਿਸਾਨ ਵਿਰੋਧੀ, ਖੇਤ ,ਮਜ਼ਦੂਰ ਵਿਰੋਧੀ, ਗਰੀਬਾਂ, ਛੋਟੇ ਦੁਕਨਦਾਰਾਂ ਲਈ ਘਾਤਕ ਅਤੇ ਕਾਰਪੋਰੇਟ ਪੱਖੀ ਜਾਣ ਕੇ ਇਸ ਬਜ਼ਟ ਦਾ ਵਿਰੋਧ ਕਰਦੇ ਹਾਂ ਤੇ ਇਸ ਨੂੰ ਰੱਦ ਕਰਦੇ ਹਾਂ। ਖੇਤੀਬਾੜੀ ਮੰਤਰਾਲੇ ਦੀ ਵੈਬਸਾਈਟ ਦੇ ਅੰਕੜੇ ਅਨੁਸਾਰ ਭਾਰਤ ਦੀ ਕੁੱਲ ਕਣਕ ਦੀ ਉਪਤ ਅਨੁਸਾਰ ਸਰਕਾਰ ਕੇਵਲ 18% ਹੀ ਕਣਕ ਖਰੀਦ ਰਹੀ ਹੈ । ਝੋਨਾ ਕੇਵਲ 50% ਦਾਲ ਬਾਹਰਲੇ ਦੇਸ਼ਾਂ ਵਿੱਚੋਂ ਸਰਕਾਰ ਮੰਗਵਾ ਰਹੀ ਹੈ। ਤੇ ਭਾਰਤ ਵਿੱਚੋਂ ਕੇਵਲ 0. 43% ਹੀ ਖਰੀਦ ਰਹੀ ਹੈ। ਤੇਲ 0. 13% ਬੀਜ ਜਿਵੇਂ ਜਵਾਰ ਮੱਕੀ ਆਦਿ 0.26% ਹੀ ਖਰੀਦ ਰਹੀ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ। ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਹੋਰ ਵੱਡਿਆ ਕਰਨਾ ਚਾਹੁੰਦੀ ਹੈ। ਤੇ ਆਮ ਵਰਗ ਨੂੰ ਬੇਰੋਜ਼ਗਾਰੀ ਗਰੀਬੀ ਦੀ ਦਲਦਲ ਵਿੱਚ ਧੱਕਣਾ ਚਾਹੁੰਦੀ ਹੈ।
ਜ਼ਿਲ੍ਾ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ , ਫਤਿਹ ਸਿੰਘ ਪਿੱਦੀ, ਹਰਵਿੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਬਹਾਦਰੀ ਪੁਰਸਕਾਰ ਵਾਸਤੇ ਜਿਹੜੀਆਂ ਸਿਫ਼ਾਰਸ਼ਾਂ ਰਾਸ਼ਟਰਪਤੀ ਨੂੰ ਕੀਤੀਆਂ ਗਈਆਂ ਹਨ। ਇਹ ਓਹਨਾਂ ਪੁਲੀਸ ਅਧਿਕਾਰੀਆਂ ਲਈ ਹਨ ਜਿਹਨਾਂ ਨੇ ਸ਼ੰਭੂ ਅਤੇ ਖਿਨੋਰੀ ਦੇ ਬਾਡਰਾਂ ਤੇ ਬਿਨਾਂ ਕਿਸੇ ਕਸੂਰ ਦੇ ਕਿਸਾਨਾਂ ਮਜ਼ਦੂਰਾਂ
ਉਪਰ ਅੰਨੇਵਾਹ ਗੋਲੀਆਂ ਚਲਾਈਆਂ , ਗੋਲੇ ਸੁੱਟੇ ਗਏ। ਇਹ ਜਨਰਲ ਡਾਇਰ ਦੀ ਭੂਮਿਕਾ ਲਈ ਬਹਾਦਰੀ ਮਾਡਲ ਦੇਣ ਦੇ ਬਰਾਬਰ ਹੈ। ਇਸ ਤੋਂ ਇੰਜ ਲਗਦਾ ਹੈ ਕਿ ਭਾਜਪਾ ਸਰਕਾਰ ਉਹਨਾਂ ਪੁਲੀਸ ਅਧਿਕਾਰੀਆਂ ਦੀ ਮਦਦ ਕਰ ਰਹੀ ਹੈ। ਜਿਹਨਾਂ ਨੇ ਸਾਂਤਮਈ ਕਿਸਾਨਾਂ ਉਪਰ ਅੰਨੇਵਾਹ ਤਸਦੱਦ ਕੀਤਾ । ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ। ਕਿਸਾਨਾਂ ਨੇ ਅੱਗੇ ਕਿਹਾ ਕਿ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਮੋਰਚਾ ਜਿੱਤਣ ਤੱਕ ਸਰਕਾਰ ਨੂੰ ਚੈਨ ਨਾਲ ਨਹੀਂ ਬੈਠਣ ਦੇਵਾਂਗੇ। ਇਸੇ ਤਹਿਤ ਅੱਜ ਕੇਂਦਰ, ਹਰਿਆਣਾ ਅਤੇ ਪੰਜਾਬ ਸਰਕਾਰ ਦੇ ਜਿਲ੍ਹਾ ਹੈਡਕੁਆਰਟਰਾਂ ਅੱਗੇ ਸਰਕਾਰਾਂ ਦੇ ਪੁਤਲੇ ਫੂਕੇ ਅਤੇ ਮੋਟਰਸਾਈਕਲ ਮਾਰਚ ਕੱਢਿਆ । ਭਗਵੰਤ ਮਾਨ ਸਰਕਾਰ ਜੋ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਵਿੱਚ ਚਿੱਪ ਵਾਲੇ ਬਿਜਲੀ ਦੇ ਮੀਟਰ ਲਾਉਣ ਜਾ ਰਹੀ ਹੈ। ਇਹ ਆਉਣ ਵਾਲੇ ਸਮੇਂ ਵਿੱਚ ਲੋਕਾਂ ਲਈ ਬਹੁਤ ਮਾਰੂ ਸਾਬਤ ਹੋਣਗੇ ।ਅਸੀਂ ਇਸ ਕਾਰਪੋਰੇਟ ਪੱਖੀ ਨੀਤੀ ਨੂੰ ਲਾਗੂ ਨਹੀਂ ਹੋਣ ਦੇਵਾਂਗੇ ।ਪਿੰਡਾਂ ਵਿੱਚ ਕਿਸੇ ਹਾਲਤ ਵਿੱਚ ਵੀ ਇਹ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ।ਭਾਰਤ ਦੇ ਕਈਆਂ ਸੂਬਿਆਂ ਵਿੱਚ ਇਹਨਾਂ ਚਿੱਪ ਵਾਲੇ ਮੀਟਰਾਂ ਦਾ ਰਿਜਲਟ ਆਉਣਾ ਸ਼ੁਰੂ ਹੋ ਗਿਆ ਹੈ ।ਜੋ ਕਿ ਬਹੁਤ ਮਾੜਾ ਹੈ ।ਤੇ ਚਿੱਪ ਵਾਲੇ ਮੀਟਰਾਂ ਦਾ ਕੇਵਲ ਪੰਜਾਬ ਵਿੱਚ ਨਹੀਂ ਬਾਕੀ ਰਾਜਾਂ ਵਿੱਚ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ।ਇਸ ਕਰਕੇ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਵਿੱਚ ਇਸ ਕਾਰਪੋਰੇਟ ਪੱਖੀ ਚਿੱਪ ਵਾਲੇ ਮੀਟਰਾਂ ਨੂੰ ਨਹੀਂ ਲੱਗਣ ਦੇਵਾਂਗੇ ਇਸ ਮੌਕੇ ਜੋਨ ਪ੍ਰਧਾਨ ਸਲਵਿੰਦਰ ਸਿੰਘ ਜੀਉਬਾਲਾ , ਪਰਮਜੀਤ ਸਿੰਘ ਸ਼ੀਨਾ, ਮਨਜਿੰਦਰ ਸਿੰਘ ਗੋਲਵੜ, ਭੁਪਿੰਦਰ ਸਿੰਘ ਭਿੰਦਾ, ਸ਼ਮਸ਼ੇਰ ਸਿੰਘ ਤਰਨ ਤਾਰਨ, ਹਰਜਿੰਦਰ ਸਿੰਘ ਘੱਗੇ, ਕੁਲਵਿੰਦਰ ਸਿੰਘ ਕੈਰੋਵਾਲ, ਬਲਜਿੰਦਰ ਸਿੰਘ ਸਿਰੋਂ, ਫਤਿਹ ਸਿੰਘ ਵਲੰਟੀਅਰ, ਮੁਖਤਾਰ ਸਿੰਘ ਬਹਾਰੀਪੁਰ ਆਦਿ ਆਗੂ ਹਾਜ਼ਰ ਸਨ।