ਫ਼ਰੀਦਕੋਟ, 22 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਕਿ੍ਕੇਟਰ ਖਿਡਾਰਣ ਰਾਈਜ਼ਲ ਕੌਰ ਸੰਧੂ ਦੀ ਚੋਣ ਪੀ.ਸੀ.ਏ. ਅੰਡਰ-15 ਲਈ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕ ਕਿ੍ਕੇਟ ਅਕੈਡਮੀ ਦੇ ਕੋਚ ਜੁਗਰਾਜ ਸਿੰਘ ਮਾਨ ਨੇ ਦੱਸਿਆ ਕਿ ਰਾਈਜ਼ਲ ਕੌਰ ਸੰਧੂ ਸਪੁੱਤਰੀ ਲਖਵਿੰਦਰ ਸਿੰਘ ਵਾਸੀ ਪਿੰਡ ਰੁਪਈਆਂਵਾਲਾ ਦੀ ਚੋਣ ਪੀ.ਸੀ.ਏ. ਅੰਡਰ 15 ਲਈ ਹੋਈ ਹੈ। ਰਾਈਜ਼ਲ ਕੌਰ ਸੰਧੂ ਨੇ ਇੰਟਰ ਡਿਸਟ੍ਰਿਕ ਜ਼ਿਲਾ ਜਲੰਧਰ ਵਲੋਂ ਖੇਡਦਿਆਂ ਆਪਣੀ ਸ਼ਾਨਦਾਰ ਖੇਡ ਸਦਕਾ ਜ਼ਿਲਾ ਜਲੰਧਰ ਵਲੋਂ ਸਭ ਤੋਂ ਵੱਧ ਵਿਕਟਾਂ ਅਤੇ ਦੌੜਾਂ ਬਣਾਉਣ ਕਾਰਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਕੈਂਪ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਪਹਿਲਾਂ ਕੈਂਪ ਪਟਿਆਲਾ ਅਤੇ ਫ਼ਿਰ ਬਰਨਾਲਾ ਵਿਖੇ ਲੱਗਾ ਸੀ, ਜਿਸ ਅੰਦਰ 40 ਖਿਡਾਰਨਾਂ ਨੇ ਭਾਗ ਲਿਆ ਸੀ। ਉਨ੍ਹਾਂ ਦੱਸਿਆ ਕਿ ਰਾਈਜ਼ਲ ਕੌਰ ਸੰਧੂ 29 ਨਵੰਬਰ ਤੱਕ ਮੱਧ ਪ੍ਰਦੇਸ਼ ਦੇ ਸ਼ਹਿਰ ਗਵਾਲੀਅਰ ਵਿਖੇ ਪੰਜਾਬ ਦੀ ਟੀਮ ਵਲੋਂ ਖੇਡੇਗੀ। ਰਾਈਜ਼ਲ ਕੌਰ ਸੰਧੂ ਨੇ ਦੱਸਿਆ ਕਿ ਉਸਦਾ ਸੁਪਨਾ ਭਾਰਤ ਦੀ ਟੀਮ ’ਚ ਖੇਡਣਾ ਹੈ ਅਤੇ ਇਸ ਲਈ ਉਹ ਮੌੜ ਿਕਟ ਅਕੈਡਮੀ ਵਿਖੇ ਕੋਚ ਜੁਗਰਾਜ ਸਿੰਘ ਮਾਨ ਤੋਂ ਿਕਟ ਦੇ ਗੁਰ ਸਿੱਖ ਰਹੀ ਹੈ। ਰਾਈਜ਼ਲ ਕੌਰ ਸੰਧੂ ਦੀ ਪੀ.ਸੀ.ਏ. ਲਈ ਚੋਣ ਹੋਣ ’ਤੇ ਤੇਜਿੰਦਰ ਸਿੰਘ ਮੌੜ ਸੇਵਾ ਮੁਕਤ ਡੀ.ਆਈ.ਜੀ. ਜੇਲ੍ਹ, ਗੁਰਜੰਟ ਸਿੰਘ ਸੰਧੂ ਸਾਬਕਾ ਸਰਪੰਚ ਰੁਪਈਆਂ ਵਾਲਾ, ਹਰਵਿੰਦਰ ਸਿੰਘ ਟਿੱਕਾ ਸੰਧੂ ਅਤੇ ਕੋਚ ਜੁਗਰਾਜ ਸਿੰਘ ਮਾਨ ਨੇ ਵਧਾਈ ਦਿੱਤੀ।