ਕਿੱਥੇ ਚੂਰੀ ਕਿੱਥੇ ਛੰਨੇ ਨੇ
ਇੱਥੇ ਅੱਖਾਂ ਵਾਲੇ ਅੰਨ੍ਹੇ ਨੇ
ਬਚੀੰ ਤੂੰ ਮੂੰਹ ਦੇ ਮਿੱਠੇ ਤੋੰ
ਇੱਥੇ ਜ਼ਹਿਰੀਲੇ ਗੰਨ੍ਹੇ ਨੇ
ਸੀਨੇ ਚ ਚੁੱਭੇ ਚਿੱਬ ਸਾਰੇ
ਭਾਂਡੇ ਚਾਅਵਾਂ ਨੇ ਭੰਨ੍ਹੇ ਨੇ
ਬੋਲੀ ਨੈਣਾਂ ਦੀ ਕੀ ਦੱਸਾਂ
ਨੁਕਤੇ ਨਾ ਕਿਤੇ ਕੰਨੇ ਨੇ
ਰੂਪ ਕੱਖਾਂ ਦਾ ਸੱਪਾਂ ਜੇਹਾ
ਮੈੰ ਕਿੰਨੇ ਕੁੱਲੜੇ ਛੰਨੇ ਨੇ
ਵਲ਼ ਮਨ ਚ ਕਾਇਮ ਏ
ਮੈੰ ਪੀਰ ਔਲ੍ਹੀਏ ਮੰਨੇ ਨੇ
ਕਈ ਖਸਮ ਤੋਰੇ ਇਹਨੇ
ਉੱਥੇ ਪੈਲ਼ੀ ਉੱਥੇ ਬੰਨੇ ਨੇ
ਚੰਦਨ ਪੀੜਾਂ ਨੂੰ ਲਿਖਦੈ
ਭਾਵੇੰ ਕੋਰੇ ਸਾਰੇ ਪੰਨੇ ਨੇ

ਚੰਦਨ ਹਾਜੀਪੁਰੀਆ
pchauhan5572@gmail.com