ਕੋਟਕਪੂਰਾ, 10 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਹੇਠ ਕਿਸਾਨਾਂ ਨੂੰ ਮਿਆਰੀ ਖਾਦ ਅਤੇ ਕੀੜੇਮਾਰ ਦਵਾਈਆਂ ਮੁੱਹਈਆ ਕਰਵਾਉਣ ਲਈ ਗਠਿਤ ਜਿਲ੍ਹਾ ਪੱਧਰੀ ਟੀਮ ਰਣਬੀਰ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਫਰੀਦਕੋਟ ਇੰਚਾਰਜ, ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ, ਜਤਿੰਦਰਪਾਲ ਸਿੰਘ ਮਾਨ ਖੇ.ਵਿ.ਅ ਇਨਫੋਰਸਮੈਂਟ ਫਰੀਦਕੋਟ, ਹਰਿੰਦਰ ਸਿੰਘ ਖੇ.ਵਿ.ਅ. ਬੀਜ ਫਰੀਦਕੋਟ, ਨਵਪ੍ਰੀਤ ਸਿੰਘ ਖੇ.ਵਿ.ਅ ਜਿਲ੍ਹਾ ਕੰਮ ਕੋਟਕਪੂਰਾ ਅਤੇ ਪ੍ਰਿੰਸਦੀਪ ਸਿੰਘ ਖੇ.ਵਿ.ਅ (ਪੀ ਪੀ) ਬਲਾਕ ਕੋਟਕਪੂਰਾ ਵੱਲੋਂ ਬਲਾਕ ਕੋਟਕਪੂਰਾ ਦੇ ਸਰਕਲ ਬਾਜਾਖਾਨਾ ਵਿੱਚ ਕੀੜੇਮਾਰ ਦਵਾਈਆਂ ਦੀ ਦੁਕਾਨਾਂ ਅਤੇ ਬਾਜਾਖਾਨਾ ਬਹੁ-ਮੰਤਵੀ ਸੇਵਾ ਸਭਾ ਦੀ ਚੈਕਿੰਗ ਕੀਤੀ ਗਈ। ਇਸ ਸਮੇਂ ਕੁਆਲਟੀ ਕੰਟਰੋਲ ਅਧੀਨ ਸਹਿਕਾਰੀ ਸਭਾ ਬਾਜਾਖਾਨਾ ਵਿੱਚੋਂ ਖਾਦ ਦਾ ਇੱਕ ਸੈਂਪਲ ਵੀ ਲਿਆ ਗਿਆ। ਇਸ ਸਮੇਂ ਸਹਿਕਾਰੀ ਸਭਾ ਵਿੱਚ ਮੌਜੂਦ ਕਿਸਾਨਾਂ ਨੂੰ ਮਿਆਰੀ ਕੀੜੇਮਾਰ ਦਵਾਈਆਂ ਅਤੇ ਖਾਦਾਂ ਦੀ ਮਹੱਤਤਾ ਬਾਰੇ ਵੀ ਜਾਣੂੰ ਕਰਵਾਇਆ ਅਤੇ ਖਾਦ/ਕੀੜੇਮਾਰ ਦਵਾਈਆਂ ਦੇ ਡੀਲਰਾਂ ਅਤੇ ਸਹਿਕਾਰੀ ਸਭਾ ਦੇ ਨੁਮਇੰਦਿਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਪ੍ਰਮਾਣਿਤ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਹੀ ਵਿਕਰੀ ਕੀਤੀ ਜਾਵੇ।