ਕੁਦਰਤ ਦੀ ਕੀ ਗੱਲ ਸੁਣਾਵਾਂ, ਕੁਦਰਤ ਬੜੀ ਨਿਆਰੀ।
ਜੰਗਲ, ਪਰਬਤ, ਨਦੀਆਂ, ਸਾਗਰ, ਕੁਦਰਤ ਲੱਗੇ ਪਿਆਰੀ।
ਖਾਣੀਆਂ, ਬਾਣੀਆਂ ਕੁਦਰਤ ਵਿੱਚ ਨੇ, ਕੁਦਰਤ ਹੈ ਚਹੁੰ-ਪਾਸੇ
ਧਰਤ-ਆਕਾਸ਼ ਇਸੇ ਨੂੰ ਕਹਿੰਦੇ, ਕੁਦਰਤ ਦੀ ਸਰਦਾਰੀ।
ਬਾਬੇ ਨਾਨਕ ‘ਵਾਰ ਆਸਾ’ ਵਿੱਚ, ਕੁਦਰਤ ਦਾ ਜੱਸ ਗਾਇਆ
ਕੁਦਰਤ ਵਿੱਚ ਸਾਰੇ ਜੀਅ ਜੰਤੂ, ਏਸੇ ਵਿੱਚ ਨਰ-ਨਾਰੀ।
ਗਰਮੀ, ਸਰਦੀ, ਪਤਝੜ ਜਾਂ, ਫਿਰ ਹੋਏ ਬਸੰਤ ਦਾ ਮੌਸਮ
ਤਪਦੀ ਧਰਤੀ, ਮੱਚਦਾ ਸੂਰਜ, ਕੁਦਰਤ ਮੇਘ ਮਲਾਰੀਂ।
ਬੰਦੇ ਅੱਡ-ਅੱਡ ਕੰਮੀਂ ਰੁੱਝੇ, ਇਹ ਕੁਦਰਤ ਦੀ ਮਾਇਆ
ਕੁਦਰਤ ਨੇ ਹੈ ਬਖ਼ਸ਼ੀ ਮੇਰੀ, ਕਲਮ ਨੂੰ ਸ਼ਕਤੀ ਭਾਰੀ।
ਮਾਸਾਹਾਰੀ, ਸ਼ਾਕਾਹਾਰੀ, ਜਾਂ ਫਿਰ ਪੌਣ-ਆਹਾਰੀ
ਕੁਦਰਤ ਦਾ ਹੀ ਖੇਲ ਹੈ ਸਾਰਾ, ਪੰਛੀ ਲਾਉਣ ਉਡਾਰੀ।
ਕੁਦਰਤ ਦਿੱਸਦੀ, ਕੁਦਰਤ ਸੁਣਦੀ, ਕੁਦਰਤ ਹੈ ਕਰਤਾਰੀ
ਕੁਦਰਤ ਦੇ ਨੇ ਚੋਜ ਨਿਰਾਲੇ, ਮੈਂ ਜਾਵਾਂ ਬਲਿਹਾਰੀ।
* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ). 9417692015.
Leave a Comment
Your email address will not be published. Required fields are marked with *