ਇਹ ਮਨ ਤੁਮਰਾ ਕੁੱਤੜਾ
ਰਵੇ ਭੌੰਕਦੈ ਬੋਟੀਆਂ ਤੱਕ
ਹਰ ਸੂ ਕਰੰਗ ਢੰਡੋਲਦਾ
ਹੈ ਕੀਕਣ ਕਾਗਾਂ ਤੋੰ ਵੱਖ
ਹੈ ਗੁੰਦਵੀੰ ਦੇਹਿ ਮਿੱਟੜੀ
ਮਿੱਟੀ ਰਲ ਮਿੱਟੀ ਹੋਵਣਾ
ਮਿੱਟੀ ਨੇ ਮਿੱਟੜ ਪਾਵਣੀ
ਮਿੱਟੀ ਨੇ ਮਿੱਟੀਏ ਰੋਵਣਾ
ਦੋਧਾਰੀ ਆਰੀ ਪ੍ਰੇਮ ਮੋਹ
ਦੋ ਤਰਫਾ ਵੱਢਦੀ ਜਾਏ
ਹੈ ਆਮਦ ਜਾਮਦ ਤਨ੍ਹਾ
ਸੰਗ ਜਾਵੇ ਕਿਹੜਾ ਆਏ
ਸੁਣ ਦੂਰ ਬੈਠੇ ਤਾਰਿਆ
ਹਸ਼ਰ ਨਾ ਮਨੋ ਵਿਸਾਰ
ਇੱਕ ਦਿਨ ਟੁੱਟ ਜਾਵਣਾ
ਛੱਡ ਜਾਣਾ ਇਹ ਸੰਸਾਰ
ਜੱਗ ਤੇ ਸਦਾ ਨੇ ਜੀੰਵਦੇ
ਸੱਚੇ ਸੁੱਚੇ ਆਖਰ ਚਾਰ
ਚੰਦਨ ਤਸਵੀਰ ਹੋਵਣਾ
ਕਰਨਗੇ ਲਫਜ਼ ਪੁਕਾਰ

ਚੰਦਨ ਹਾਜੀਪਰੀਆ
pchauhan5572@gmail.com