ਸਾਧ ਸੰਗਤ ਨੇ ਬੱਚਿਆਂ ਨਾਲ ਬਿਰਧ ਆਸ਼ਰਮ ਜਾ ਕੇ ਪੁੱਛਿਆ ਬਜੁਰਗਾਂ ਦਾ ਹਾਲ-ਚਾਲ
ਬਠਿੰਡਾ,2 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨਮੁਾਈ ਹੇਠ 167 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ 165 ਨੰਬਰ ਤੇ ਦਰਜ ਮਾਨਵਤਾ ਭਲਾਈ ਦੇ ਕਾਰਜ ‘ਅਨਾਥ ਬਜੁਰਗ ਨਾਗਰਿਕਾਂ ਨਾਲ ਸਮਾਂ ਬਿਤਾਉਣ ਲਈ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਬੁਢਾਪਾ ਘਰਾਂ ਵਿੱਚ ਜਾਣਾ’ ਤੇ ਅਮਲ ਕਮਾਉਂਦਿਆਂ ਅੱਜ ਬਲਾਕ ਬਠਿੰਡਾ ਦੇ ਏਰੀਆ ਨਵੀਂ ਬਸਤੀ ਦੀ ਸਾਧ ਸੰਗਤ ਵੱਲੋਂ ‘ਕੌਮਾਂਤਰੀ ਬਜੁਰਗ ਦਿਵਸ’ ਮਨਾਉਂਦਿਆਂ ਸਥਾਨਕ ਟਰੱਸਟ ਮੰਦਿਰ ਸ੍ਰੀ ਰਾਮ ਚੰਦਰ ਜੀ ਬਿਰਧ ਆਸ਼ਰਮ, ਬਠਿੰਡਾ ’ਚ ਬਜੁਰਗਾਂ ਨੂੰ ਫਰੂਟ ਵੰਡੇ ਗਏ ਅਤੇ ਬੱਚਿਆਂ ਨੇ ਬਜੁਰਗਾਂ ਨਾਲ ਸਮਾਂ ਬਿਤਾਇਆ। ਬਜੁਰਗਾਂ ਨੇ ਫਰੂਟ ਪ੍ਰਾਪਤ ਕਰਕੇ ਅਤੇ ਬੱਚਿਆਂ ਨਾਲ ਗੱਲ ਬਾਤ ਕਰਕੇ ਬਹੁਤ ਹੀ ਹਲਕਾ ਮਹਿਸੂਸ ਕੀਤਾ । ਇਸ ਮੌਕੇ ਬਿਰਧ ਆਸ਼ਰਮ ਪ੍ਰਬੰਧਕਾਂ ਨੇ ਸਾਧ ਸੰਗਤ ਦਾ ਇਸ ਨੇਕ ਕਾਰਜ ਲਈ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਨਵੀਂ ਬਸਤੀ ਏਰੀਆ ਦੇ ਪ੍ਰੇਮੀ ਸੇਵਕ ਰਾਜ ਕੁਮਾਰ ਇੰਸਾਂ ਨੇ ਦੱ�ਿਸਆ ਕਿ ਹਰ ਸਾਲ 1 ਅਕਤੂਬਰ ਨੂੰ ਕੌਮਾਂਤਰੀ ਬਜੁਰਗ ਦਿਵਸ ਮਨਾਇਆ ਜਾਂਦਾ ਹੈ । ਇਹ ਦਿਨ ਬਜੁਰਗਾਂ ਦੀ ਸਾਂਭ-ਸੰਭਾਲ ਨੂੰ ਸਮਰਪਿਤ ਹੈ ਤਾਂ ਕਿ ਉਹ ਸਨਮਾਨ ਨਾਲ ਜਿੰਦਗੀ ਜੀ ਸਕਣ । ਉਨਾਂ ਕਿਹਾ ਕਿ ਅੱਜ ਸਾਡੇ ਏਰੀਆ ਦੀ ਸਾਧ ਸੰਗਤ ਦੇ ਕੁਝ ਪਰਿਵਾਰ ਬੱਚਿਆਂ ਨਾਲ ਬਿਰਧ ਆਸ਼ਰਮ ਪਹੁੰਚੇ ਹਨ ਜਿੱਥੇ ਬਜੁਰਗਾਂ ਨੂੰ ਫਰੂਟ ਦਿੱਤੇ ਗਏ ਅਤੇ ਬੱਚਿਆਂ ਨੇ ਬਜੁਰਗਾਂ ਨਾਲ ਮਿਲ ਕੇ ਢੇਰ ਸਾਰੀਆਂ ਗੱਲਾਂ ਕੀਤੀਆਂ ਹਨ। ਇਸ ਤਰਾਂ ਇੱਥੇ ਰਹਿੰਦੇ ਬਜੁਰਗਾਂ ਨੇ ਵੀ ਬੱਚਿਆਂ ਨੂੰ ਆਪਣਾ ਭਰਪੂਰ ਆਸ਼ੀਰਵਾਦ ਦਿੱਤਾ ਅਤੇ ਬੱਚਿਆਂ ਨੂੰ ਮਿਲ ਕੇ ਬਹੁਤ ਖੁਸ਼ ਹੋਏ ਹਨ। ਉਨਾਂ ਕਿਹਾ ਕਿ ਉਹ ਸਮੇਂ ਸਮੇਂ ਤੇ ਬਿਰਧ ਆਸ਼ਰਮ ਵਿਚ ਬਜੁਰਗਾਂ ਦੀ ਸਾਂਭ-ਸੰਭਾਲ ਅਤੇ ਖੁਸ਼ੀਆਂ ਸਾਂਝੀਆ ਕਰਨ ਲਈ ਆਉਂਦੇ ਰਹਿੰਦੇ ਹਨ। ਇਸ ਮੌਕੇ ਨਵੀਂ ਬਸਤੀ ਏਰੀਆ ਦੇ ਪੇ੍ਰਮੀ ਸੰਮਤੀ ਸੇਵਾਦਾਰ ਬਲਵੰਤ ਇੰਸਾਂ, ਕੁਲਦੀਪ ਇੰਸਾਂ, ਪ੍ਰੇਮੀ ਸੰਮਤੀ ਸੇਵਾਦਾਰ ਭੈਣ ਵੀਨਾ ਇੰਸਾਂ ਅਤੇ ਹੋਰ ਸੇਵਾਦਾਰ ਵੀਰ ਅਤੇ ਭੈਣਾਂ ਹਾਜਰ ਸਨ।