ਅਹਿਮਦਗੜ੍ਹ 19 ਜੁਲਾਈ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਖਾਟੂ ਸ਼ਾਮ ਸੇਵਾ ਮੰਡਲ ਰਜਿਸਟਰਡ ਮੰਡੀ ਅਹਿਮਦਗੜ੍ਹ ਵੱਲੋਂ 27ਵਾਂ ਇਕਾਦਸ਼ੀ ਉੱਤਸਵ ਦਇਆਨੰਦ ਆਦਰਸ਼ ਵਿਦਿਆਲਾ ਰੇਲਵੇ ਰੋਡ ਵਿਖੇ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭਜਨ ਗਾਇਕ ਗੋਲਡੀ ਜੀ ਵੱਲੋਂ ਖਾਟੂ ਸ਼ਾਮ ਦੀ ਜੇ ਭਜਨ ਗਾ ਕੇ ਉੱਥੇ ਮੌਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਖਾਟੂ ਸ਼ਾਮ ਸੇਵਾ ਮੰਡਲ ਵੱਲੋਂ ਪੂਰੇ ਸ਼ਹਿਰ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਹਜ਼ਾਰਾਂ ਹੀ ਭਗਤਾਂ ਨੇ ਦਇਆਨੰਦ ਸਕੂਲ ਵਿਖੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਸ਼ਹਿਰ ਦੇ ਉੱਘੇ ਉਦਯੋਗਪਤੀ ਸ੍ਰੀ ਰਾਜੀਵ ਗਰਗ ਰਾਜਾ ਭਾਈ ਤੋਂ ਇਲਾਵਾ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਪ੍ਰਧਾਨ ਰਮਨ ਸੂਦ ਸੈਕਟਰੀ ਲਲਿਤ ਗੁਪਤਾ ਤੋਂ ਇਲਾਵਾ ਸੰਜੀਵ ਵਰਮਾ ਪਾਰਸ ਜੇਵੈਲੇਰ ਗੋਲਡੀ ਗਰਗ ਤਰੁਣ ਸਿੰਘਲਾ ਰਾਮ ਦਿਆਲ ਮੁਕੇਸ਼ ਕੁਮਾਰ ਸ਼ੁਭਮ ਕੁਮਾਰ ਲਲਿਤ ਜਿੰਦਲ ਪੁਨੀਤ ਕੁਮਾਰ ਰੋਬਿਨ ਗੁਪਤਾ ਅਨਿਲ ਮਿੱਤਲ ਪ੍ਰਧਾਨ ਮੋਹਿਤ ਜਿੰਦਲ ਨਿਸ਼ਾਨਤ ਗਰਗ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਗਿਆਰਾਸ ਵਾਲ਼ੇ ਦਿਨ ਜਨਮ ਦਿਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਖਾਟੂ ਸ਼ਾਮ ਸੇਵਾ ਮੰਡਲ ਵੱਲੋਂ ਭਗਤਾਂ ਨੂੰ ਪ੍ਰਸ਼ਾਦ ਦੇ ਨਾਲ ਨਾਲ ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ।