ਸਕੂਲ ਪੁੱਜਣ ’ਤੇ ਪਿ੍ਰੰਸੀਪਲ ਧਵਨ ਕੁਮਾਰ ਨੇ ਗਰਮਜੋਸ਼ੀ ਨਾਲ ਕੀਤਾ ਸੁਆਗਤ
ਕੋਟਕਪੂਰਾ, 3 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਨੂੰ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜ਼ਿਲਾ ਪੱਧਰੀ ਤੀਰਅੰਦਾਜੀ ਮੁਕਾਬਲਿਆਂ ਵਿੱਚ ਐੱਸ.ਬੀ.ਆਰ.ਐੱਸ. ਗੁਰੂਕੁਲ ਸਕੂਲ ਦੇ ਖਿਡਾਰੀਆਂ ਨੇ ਉੱਤਮ ਪ੍ਰਦਰਸ਼ਨ ਕਰਦਿਆਂ ਸੁਨਹਿਰੀ ਤਗਮੇ ਜਿੱਤੇ ਹਨ। ਜਿਸ ਵਿੱਚ ਬਾਰਵੀਂ ਜਮਾਤ ਦੇ ਖਿਡਾਰੀ ਫੁਲਰਾਜ ਸਿੰਘ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਜਿੱਤ ਦਰਜ ਕਰਵਾਈ। ਬੀ.ਬੀ.ਐੱਸ. ਸਕੂਲ ਵਿੱਚ ਹੋਏ ਉਕਤ ਮੁਕਾਬਲੇ ਵਿੱਚ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਵਿੱਚੋਂ ਖਿਡਾਰੀ ਫੁਲਰਾਜ ਨੇ ਸੋਨ ਤਗਮਾ ਜਿੱਤਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਨਾਂਅ ਦਰਜ ਕਰਵਾਉਂਦਿਆਂ ਜ਼ਿਲਾ ਮੋਗਾ ਅਤੇ ਗੁਰੂਕੁਲ ਸਕੂਲ ਦਾ ਦਾ ਮਾਣ ਵਧਾਇਆ ਹੈ। ਇਹ ਪ੍ਰਾਪਤੀ ਨਾ ਸਿਰਫ ਉਹਨਾਂ ਦੀ ਕੜੀ ਮਿਹਨਤ ਦਾ ਨਤੀਜਾ ਹੈ, ਸਗੋਂ ਸਾਡੇ ਇਲਾਕੇ ’ਚ ਤੀਰਅੰਦਾਜੀ ਖੇਡ ਦੇ ਵੱਧ ਰਹੇ ਪ੍ਰਭਾਵ ਦਾ ਵੀ ਸੰਕੇਤ ਹੈ, ਸੋਨਾ ਤਗਮਾ ਜਿੱਤ ਕੇ ਆਏ ਫੁਲਰਾਜ ਸਿੰਘ ਦਾ ਸਕੂਲ ਮੁਖੀ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਨੇ ਗਰਮਜੋਸ਼ੀ ਨਾਲ ਸੁਆਗਤ ਕਰਦਿਆਂ ਖਿਡਾਰੀਆਂ ਅਤੇ ਉਨਾਮ ਦੇ ਕੋਚ ਸਾਹਿਬਾਨ ਦਾ ਧੰਨਵਾਦ ਕਰਨ ਉਪਰੰਤ ਇਸ ਸਫ਼ਲਤਾ ਲਈ ਵਧਾਈ ਵੀ ਦਿੱਤੀ। ਉਹਨਾਂ ਖਿਡਾਰੀਆਂ ਅਤੇ ਕੋਚ ਸਾਹਿਬਾਨ ਨਾਲ ਵਿਚਾਰ ਸਾਂਝੇ ਕਰਦਿਆਂ ਖਿਡਾਰੀਆਂ ਨੂੰ ਹੌਂਸਲਾ ਅਫ਼ਜਾਈ ਦਿੱਤੀ ਅਤੇ ਭਵਿੱਖ ’ਚ ਅਜਿਹੀਆਂ ਹੋਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਖੁਸ਼ੀ ਦੇ ਮਾਹੌਲ ਵਿੱਚ ਇਹਨਾਂ ਖਿਡਾਰੀਆਂ ਦੇ ਮਾਪਿਆਂ ਨੇ ਸਕੂਲ ਮੁਖੀ ਅਤੇ ਕੋਚ ਸਾਹਿਬਾਨਾਂ ਦਾ ਧੰਨਵਾਦ ਕੀਤਾ। ਸਾਰਿਆਂ ਨੇ ਇਸ ਖੁਸ਼ੀ ਦੇ ਮਾਹੌਲ ਨੂੰ ਦੇਖਦਿਆਂ ਉਮੀਦ ਜਾਹਰ ਕੀਤੀ ਕਿ ਅਗਲੇ ਪੱਧਰ ’ਤੇ ਵੀ ਇਹ ਖਿਡਾਰੀ ਹੋਰ ਸਫਲਤਾਵਾਂ ਹਾਸਲ ਕਰਨਗੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ।