ਜਨਤਾ ਦੇ ਵਿੱਚ ਪਾ ਕੇ ਫੁੱਟ,
ਨੇਤਾ ਰਹੇ ਨੇ ਉਸ ਨੂੰ ਲੁੱਟ।
ਜਦ ਉਹ ਦੇਖਣ ਕੱਲਾ ਬੰਦਾ,
ਚੋਰ ਨੇ ਉਸ ਨੂੰ ਲੈਂਦੇ ਲੁੱਟ।
ਭਾਲੇਂ ਕਿਉਂ ਹੁਣ ਫਿਰ ਠੰਢੀ ਛਾਂ?
ਰੁੱਖ ਜਦੋਂ ਤੂੰ ਦਿੱਤੇ ਪੁੱਟ।
ਉਹ ਕੀ ਟੱਬਰ ਪਾਲੂ ਆਪਣਾ,
ਜੋ ਨਸ਼ੇ ਦੇ ਵਿੱਚ ਰਹਿੰਦਾ ਗੁੱਟ।
ਬੱਚੇ ਸਮਝਣ ਖ਼ੁਦ ਨੂੰ ਸਿਆਣੇ,
ਹੁਣ ਨਾ ਖਾਣ ਕਿਸੇ ਤੋਂ ਕੁੱਟ।
ਸਾਲਾਂ ਬਾਅਦ ਮਿਲੇ ਪੁੱਤਰ ਨੂੰ,
ਪਿਉ ਨੇ ਲਿਆ ਬਾਹਵਾਂ ਵਿੱਚ ਘੁੱਟ।
ਅੱਗੇ ਵੱਧਦਾ ਜਾਵੇ ਅਮੀਰ,
ਮਜ਼ਦੂਰਾਂ ਨੂੰ ਥੱਲੇ ਸੁੱਟ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਸਲੋਹ ਰੋਡ
ਨਵਾਂ ਸ਼ਹਿਰ-144514
ਫੋਨ 9915803554