ਦਿਲ ਵਿਚ ਕੋਈ ਥਾਂ ਹੁੰਦੀ ਏ।
ਐਵੇਂ ਤਾਂ ਨਈਂ ਹਾਂ ਹੁੰਦੀ ਏ।
ਬਾਪੂ ਦੇ ਪੈਰਾਂ ਵਿਚ ਜੰਨਤ,
ਬੋਹੜ ਦੀ ਠੰਡੀ ਛਾਂ ਹੁੰਦੀ ਏ।
ਲੋਅ ਹੀ ਲੋਅ ਹੈ ਜਿਸ ਦੇ ਅੰਦਰ,
ਸੂਰਜ ਵਰਗੀ ਮਾਂ ਹੁੰਦੀ ਏ।
ਜੋ ਕਰਦੀ ਚਿੰਗਾਰੀ ਕਰਦੀ,
ਕੱਖਾਂ ਵਿਚ ਚੁਪ ਚਾਂ ਹੁੰਦੀ ਏ।
ਘਰ ਨੂੰ ਰੀਝਾਂ ਨਾਲ ਸਜਾਇਆ,
ਕੋਠੇ ’ਤੇ ਕਾਂ-ਕਾਂ ਹੁੰਦੀ ਏ।
ਇੱਕ ਤਿਊੜੀ ਖੰਜਰ ਵਰਗੀ,
ਉਸ ਦੇ ਵੱਲੋਂ ਨ੍ਹਾਂ ਹੁੰਦੀ ਏ।
ਐਵੇਂ ਤਾਂ ਸੂਰਜ ਨਈਂ ਡੁਬਦਾ,
ਜ਼ਿੰਦ ਸਜਣਾਂ ਦੇ ਨਾਂ ਹੁੰਦੀ ਏ।
ਬਾਲਮ ਉਹ ਸੁਖ ਹੀ ਸੁਖ ਦੇਵੇ,
ਦਾਦੀ ਵਰਗੀ ਗਾਂ ਹੁੰਦੀ ਏ।
ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409