ਰਹਿੰਦੀ ਦੁਨੀਆ ਤੱਕ ਰਹਿਣਾ ਸਤਿਕਾਰ ਸ਼ਹੀਦਾਂ ਦਾ |
ਦੇਸ਼ ਦੇ ਜ਼ੱਰੇ-ਜ਼ੱਰੇ ਵਿੱਚ ਹੈ ਪਿਆਰ ਸ਼ਹੀਦਾਂ ਦਾ |
ਕੌਮਾਂ ਅੰਦਰ ਜ਼ਜ਼ਬਾ ਤੇ ਕੁਰਬਾਣੀ ਭਰਦਾ ਹੈ,
ਹੋ ਜਾਂਦਾ ਹੈ ਪੂਰਾ ਜਦ ਇਕਰਾਰ ਸ਼ਹੀਦਾਂ ਦਾ |
ਭਾਰਤ ਮਾਂ ਦੇ ਸਿਰ ਤੇ ਜਿੱਤ ਦਾ ਮੁਕਟ ਸਜਾ ਦੇਂਦਾ,
ਖੂਨ ਕਦੀ ਵੀ ਜਾਂਦਾ ਨਈਾ ਬੇਕਾਰ ਸ਼ਹੀਦਾਂ ਦਾ |
ਉਸ ਦੀ ਮਮਤਾ ਰੋਂਦੀ ਨਈਾ ਏਾ ਫ਼ਖ਼ਰ ਕਰੇਂਦੀ ਹੈ,
ਅਰਥੀ ਤੇ ਜਦ ਕਰਦੀ ਹੈ ਦੀਦਾਰ ਸ਼ਹੀਦਾਂ ਦਾ |
ਭਾਰਤ ਦੇ ਇਤਿਹਾਸ ‘ਚ ਚੰਨ ਦੇ ਵਾਂਗੂ ਚਮਕੇਗਾ,
ਫੌਜੀ ਜਿਹੜਾ ਬਣਦਾ ਹੈ ਦਿਲਦਾਰ ਸ਼ਹੀਦਾਂ ਦਾ |
ਕੁਰਬਾਣੀ ਦਾ ਜਜ਼ਬਾ ਇੱਕ ਇੱਕ ਫੁੱਲ ਦੇ ਅੰਦਰ ਹੈ,
ਨਵ ਪੀੜ੍ਹੀ ਨੂੰ ਯਾਦ ਦਿਲਾਊ ਹਾਰ ਸ਼ਹੀਦਾਂ ਦਾ |
ਆਪਣੀ ਧਰਤੀ ਅੰਦਰ ਮੋਹ ਵਿੱਚ ਭਿੱਜੀ ਮਿੱਟੀ ਨੂੰ ,
ਪਾਕ ਪਵਿੱਤਰ ਕਰਦਾ ਹੈ ਸਸ਼ਕਾਰ ਸ਼ਹੀਦਾਂ ਦਾ |
ਹਰ ਬਰਸੀ ਤੇ ਮੇਲੇ ਲਾਈਏ ਤਾਂ ਜੋ ਬਣਿਆ ਰਏ,
ਸੱਤਿਅਮ-ਸ਼ਿਵਮ-ਸੁੰਦਰਮ ਇਹ ਸਤਿਕਾਰ ਸ਼ਹੀਦਾਂ ਦਾ |
ਸਿਰ ਨਹੀਂ ਚੁੱਕਣ ਦੇਂਦੇ ‘ਬਾਲਮ’ ਰਾਖੇ ਦੁਸ਼ਮਣ ਨੂੰ ,
ਹੇਰਾਂ ਵਰਗੀ ਗਰਜ ਜਿਹਾ ਕਿਰਦਾਰ ਸ਼ਹੀਦਾਂ ਦਾ |
ਬਲਵਿੰਦਰ ‘ਬਾਲਮ’ ਗੁਰਦਾਸਪੁਰ
ਓਾਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ. 9815625409